ਤੈਨੂੰ ਲੱਭਦਾ

ਤੂੰ ਵੀ ਖਸਮਾਂ ਕੂੰਦਾ ਕੋਈ ਨਹੀਂ,

ਤੈਨੂੰ ਲੱਭਦਾ ਆਪਾ ਖੋ ਬੈਠਾ ਹਾਂ,

ਹੁਣ ਆਪਾ ਮੁੜਨ ਦੀ ਆਸ ਵੀ ਨਾਹੀਂ,

ਤਨ ਮਨ ਦੇ ਬੂਹੇ ਢੋ ਬੈਠਾ ਹਾਂ,

ਹਾਸੇ ਮੇਰੇ ਗੁਆਚੇ ਕਦ ਦੇ,

ਹਾਸਿਆਂ ਥਾਵੇਂ ਰੋ ਬੈਠਾ ਹਾਂ,

ਡੂੰਮਣਾ ਲੱਗਾ ਦੁੱਖਾਂ ਦਾ ਦਿਲ ਨੂੰ,

ਧੁਖਾ ਆਂਦਰਾਂ ਇਹਨੂੰ 'ਚੋ ਬੈਠਾ ਹਾਂ,

ਘੜੀ ਵਸਲ ਦੀ ਉਡੀਕਣ ਅੱਖੀਆਂ,

ਕਰਕੇ ਹਿਜ਼ਰ ਦੀ ਲੋਅ ਬੈਠਾ ਹਾਂ,

ਅੰਦਰ ਹੈਂ ਤਾਂ ਹਲਚਲ ਕਰ,

ਮੈਂ ਤੇ ਸਾਹ ਵੀ ਖੋ ਬੈਠਾ ਹਾਂ,

ਤੂੰ ਵੀ ਖਸਮਾਂ ਕੂੰਦਾ ਕੋਈ ਨਹੀਂ,

ਤੈਨੂੰ ਲੱਭਦਾ ਆਪਾ ਖੋ ਬੈਠਾ ਹਾਂ।

📝 ਸੋਧ ਲਈ ਭੇਜੋ