ਤੈਨੂੰ ਮਹਿਸੂਸ ਕਰਨਾ

ਚਾਹੁੰਦੀ ਹਾਂ ਤੈਨੂੰ ਮਹਿਸੂਸ ਕਰਨਾ  

ਤੇਰੀ ਆਗੋਸ਼ ਦਾ ਨਿੱਘ  

ਤੇਰੇ ਸਾਹਾਂ ਦੀ ਮਹਿਕ  

ਤੇਰੀ ਛੋਹ  

ਆਪਣੇ ਥਿਰਕਦੇ ਬੁੱਲ੍ਹਾਂ ਤੇ ਤੇਰੇ ਬੁੱਲ੍ਹ  

ਤੇਰਾ ਆਲਿੰਗਨ  

ਜਿਸ ਵਿੱਚ ਮਹਿਸੂਸ ਹੋਵੇ ਅਪਣੱਤ  

ਸੁਰੱਖਿਆ  

ਤੇਰੇ ਪਸੀਨੇ ਦੀ ਖ਼ੁਸ਼ਬੋ  

ਆਪਾਂ ਇੱਕ ਹੋ ਜਾਈਏ  

ਆਪਣੇ ਆਲੇ ਦੁਆਲੇ ਪਿਆਰ ਦਾ ਘੇਰਾ ਬਣਾਈਏ

📝 ਸੋਧ ਲਈ ਭੇਜੋ