ਤੈਨੂੰ ਮਿਲਣ ਦਾ ਜੀਅ

ਸੱਜਣਾ ਤੈਨੂੰ ਮਿਲਣ ਦਾ ਜੀਅ ਏ ।

ਲੱਭੇ ਸਾਨੂੰ ਕੋਈ ਨਾ ਪੱਜ ।

ਜ਼ਮਾਨੇ ਨਾਲ ਮੈਂ ਆਪੇ ਭਿੜ ਲਊਾਂ ।

ਯਾਰ ਮਿਲੇ ਮੈਨੂੰ ਗਲੇ ਜੇ ਲੱਗ ।

ਤੈਨੂੰ ਤੱਕਣਾ ਸੰਗ ਸੰਗ ਸੱਜਣਾ ।

ਸੂਰਜ ਬਣ ਤੇ ਜੱਗ ਤੇ ਜਗ ।

ਰਾਤ ਹਨ੍ਹੇਰੀ ਹਿੱਕ ਵੜ ਜਾਂਦੀ ।

ਜਿੰਨਾ ਮਰਜ਼ੀ ਸੱਜਣਾ ਕੱਜ ।

ਬਦਨਾਮੀ ਤੋਂ ਡਰਿਆ ਨਾ ਕਰ ।

ਚੁੱਕ ਲੈਣ ਦੇ ਲੋਕਾਂ ਛੱਜ ।

ਨਾਲ 'ਸਰਬ' ਦੇ ਕਿਸੇ ਨਾ ਮਰਨਾ ।

ਮਰਨ ਦਾ ਸਾਡਾ ਵੱਖਰਾ ਚੱਜ ।

ਦਰਿਆਵਾਂ ਦੇ ਵਹਿਣ ਨਾ ਰੋਕੀਂ ।

ਕਰ ਪਿਆਰ ਤੂੰ ਰੱਜ ਤੇ ਗੱਜ ।

ਰੱਬ ਜੇ ਮੈਨੂੰ ਮਿਲਣਾ ਚਾਹਵੇ ।

ਭੇਖ ਸੱਜਣ ਮੇਰੇ ਆਜੇ ਅੱਜ ।

ਅੰਬਰੀ ਪਿਆਰ ਦਾ ਮੇਲ ਹੋ ਜਾਣਾ ।

ਜਿੰਨੀ ਮਰਜ਼ੀ ਬੰਨ ਲਓ ਹੱਦ ।

📝 ਸੋਧ ਲਈ ਭੇਜੋ