ਤੈਨੂੰ ਪਤਾ ?
ਤੂੰ ਜਦ ਹੱਸਦੀ ਏਂ,
ਤਾਂ ਰੁੱਖਾਂ ਨੂੰ ਸਰੂਰ ਚੜ੍ਹ ਜਾਂਦੈ,
ਤੇ ਪੱਤੇ ਸਾਜ਼ ਵਜਾਉਣ ਲੱਗਦੇ ਨੇ,
ਫਿਰ ਮੈਂ ਗਾਉਣ ਲੱਗ ਜਾਨਾਂ।
ਤੈਨੂੰ ਪਤਾ?
ਤੂੰ ਜਦ ਸ਼ਰਮਾਉਣੀ ਏਂ,
ਤਾਂ ਮੇਰੇ ਕੋਲ ਗੀਤ ਬਣਦੇ ਨੇ,
ਤੇ ਹਵਾਵਾਂ ਓਹ ਗੀਤ ਗਾਉਣ ਲੱਗਦੀਆਂ,
ਜੋ ਮੈਂ ਤੇਰੇ ਤੇ ਬਣਾਏ ਹੁੰਦੇ ਆ।
ਤੈਨੂੰ ਪਤਾ?
ਤੂੰ ਜਦ ਸ਼ਰਮਾ ਕੇ ਟੇਢਾ ਜਿਹਾ ਵੇਹਨੀ ਏਂ,
ਤਾਂ ਹਵਾਵਾਂ ਮਹਿਕਣ ਲੱਗਦੀਆਂ ਨੇ,
ਕਹਿਰ ਦੀਆਂ ਧੁੱਪਾਂ ਨੂੰ ਬੱਦਲ ਡੱਕ ਲੈਂਦੇ ਨੇ,
ਤੇ ਮੈਂ ਓਹਨਾਂ ਬੱਦਲਾਂ ਚੋਂ ਤੈਨੂੰ ਤੱਕ ਲੈਨਾ।
ਤੈਨੂੰ ਪਤਾ?
ਤੂੰ ਜਦ ਅੰਗੜਾਉਣੀ ਏਂ,
ਤਾਂ ਸਾਜ਼ਰੇ ਦੀ ਲਾਲੀ,
ਹੋਰ ਗੂੜ੍ਹੀ ਹੋ ਜਾਂਦੀ ਏ,
ਤੇ ਰਾਤਾਂ ਬੇਚੈਨ ਹੋ ਜਾਂਦੀਆਂ,
ਜਿਵੇਂ ਅੱਜ ਕੱਲ ਮੈਂ ਹੋਇਆ ਫਿਰਦਾਂ।