ਤੈਨੂੰ ਪਾਉਣ ਦੇ ਤਰੀਕੇ

ਤੈਨੂੰ ਪਾਉਣ ਦੇ ਤਰੀਕੇ, ਸਭ ਫੇਲ ਨੇ ਸਲੀਕੇ।

ਇਹ ਜੋ ਧਰਮਾਂ ਦਾ ਰੌਲਾ, ਇਹ ਨਾ ਤੇਰਾ ਰਾਹ ਓ ਮੌਲਾ ।

ਇਹ ਤਾਂ ਧੱਕੇ ਤੇ ਟੱਕਰਾਂ ਨੇ, ਤੈਨੂੰ ਜਾਣਿਆ ਐ ਫੱਕਰਾਂ ਨੇ ॥

ਇਹ ਤਾਂ ਅੰਨ੍ਹੇ ਹੋਏ ਲੋਕੀਂ, ਏਹੇ ਪੂਜਾ ਤੇਰੀ ਫੋਕੀ।

ਬੱਸ ਧੰਦ ਪਿੱਟੀ ਜਾਂਦੇ, ਕੂੜ ਬੋਲ ਕੂੜ ਖਾਂਦੇ ॥

ਤੈਨੂੰ ਸਮਝੇ ਜੋ ਬੰਦੇ, ਓਹਨਾ ਛੱਡੇ ਸਭ ਧੰਦੇ ।

ਲਾਹ ਕੇ ਮਜ਼੍ਹਬਾਂ ਦੇ ਫੰਧੇ, ਓਹਨਾ ਚੱਖੇ ਮਕਰੰਦੇ ॥

ਨਾ ਤੂੰ ਮੰਦਰਾਂ ਚੋਂ ਥਿਆਇਆ, ਨਾ ਧਿਆਨ ਵਿੱਚ ਆਇਆ।

"ਮੰਡੇਰ" ਰਹਿਮਤਾਂ ਹੁਣ ਕਰਦੇ, ਸਹਿਜ ਨਾਲ ਝੋਲੀ ਭਰਦੇ॥

📝 ਸੋਧ ਲਈ ਭੇਜੋ