ਤੈਨੂੰ ਪਾਉਣ ਦੀ ਸੋਚ ਲਈ ਮੈਂ

ਤੈਨੂੰ ਪਾਉਣ ਦੀ ਠਾਣ ਲਈ ਮੈਂ

 ਮਰਨੋਂ ਮੈਂ ਹੁਣ ਡਰਦੀ ਨਾਹੀਂ।

 ਹੱਡੀਆਂ ਵੀ ਸੁਰ ਛੱਡਣ ਲੱਗੀਆਂ

 ਮਰ ਕੇ ਹੁਣ ਮੈਂ ਮਰਦੀ ਨਾਹੀਂ।

 ਖੱਲ ਵੀ ਆਖੇ ਸਾੜਦੋ ਮੈਨੂੰ

 ਰੂਹ ਨੇ ਲਾੜੀ ਬਣਨਾ ਚਾਈਂ।

 ਅੱਖਾਂ ਝਾਕਣ ਓਸ ਨਜ਼ਾਰੇ

 ਬੰਦ ਕਰ ਦਿਉ ਆਖਣ ਤਾਈਂ।

 ਪੈਰ ਰੁਕ ਗਏ, ਥੰਮ੍ਹ ਹੋ ਗਏ

 ਸਿਰ ਨਿਓਂ ਕੇ ਚੌਂਕੜੀ ਲਾਈ।

 ਹੱਥ ਜੁੜ ਗਏ, ਪਾ ਲਈ ਜੱਫੀ

 ਮੂੰਹ ’ਚੋਂ ਜੱਪੇ ਸਾਈਂ-ਸਾਈਂ।

📝 ਸੋਧ ਲਈ ਭੇਜੋ