ਤਕਦੀਰ ਹੁੰਦੀ ਹੈ 

ਦਾਣਿਆਂ ਦੀ ਵੀ 

ਆਪੋ-ਆਪਣੀ, 

ਕੁਝ ਵੱਡੇ ਮਾਲ੍ਹਾਂ ਦੇ

ਏ.ਸੀ. ਸਿਨੇਮਾ ਘਰਾਂ ਵਿੱਚ 

ਪੋਪਕੌਰਨ ਬਣ

ਮਹਿੰਗੇ ਭਾਅ ਵਿਕ ਜਾਂਦੇ ਨੇ

ਤੇ ਕੁਝ 

ਸਹੀ ਮੁੱਲ ਨੂੰ 

ਉਡੀਕਦਿਆਂ

ਮੰਡੀਆਂ ਵਿੱਚ ਪਏ

ਗਲ੍ਹ ਜਾਂਦੇ ਨੇ

📝 ਸੋਧ ਲਈ ਭੇਜੋ