ਤਰਸ ਗਏ ਹਾਂ ਦਰਸ਼ਨ ਨੂੰ
ਛੱਡ ਗਿਆ ਸਾਨੂੰ ਤਰਸਨ ਨੂੰ।
ਦਿਲ ਤੇਰਾ ਜਾਨ ਵੀ ਤੇਰੀ
ਦੱਸ ਕੀ ਬਚਿਐ ਪਰਖਣ ਨੂੰ?
ਭਰਿਆਂ ਨੂੰ ਤਾਂ ਭਰਦਾ ਜਾਵੇਂ
ਖਾਲੀ ਰਹਿ ਗਏ ਤੜਫ਼ਣ ਨੂੰ।
ਸਿਜਦੇ ਕਰ ਦਿਨ ਕੱਟੀ ਜਾਵਾਂ
ਕਦ ਚਾਹਾਂ ਮੈਂ ਅਣਬਣ ਨੂੰ।
ਗੈਰਾਂ ਨਾਲ ਤੂੰ ਹੱਸ ਹੱਸ ਬੋਲੇਂ
ਅੱਗ ਲੱਗ ਗਈ ਹੈ ਤਨ ਮਨ ਨੂੰ।
ਰੂਹ ਕਰੇ ਤਾਂ ਮਿਲ ਜਾਈਂ ਸੱਜਣਾਂ
ਚੈਨ ਆ ਜਾਉ ਧੜਕਣ ਨੂੰ
ਉਮਰ ਦਾ ਪੰਛੀ ਉੱਡਦਾ ਜਾਵੇ
ਪਿੱਛੇ ਛੱਡਕੇ ਬਚਪਨ ਨੂੰ।
ਤੇਰੇ ਮੇਰੇ ਸੁਪਨੇ ਸ਼ਮੀ
ਰਹਿ ਜਾਵਣ ਨਾ ਭਟਕਣ ਨੂੰ।