ਤਾਰੇ, ਫੁੱਲ, ਨਦੀ, ਰਸਤੇ ਜਾਂ ਰੇਤੇ ਵਿੱਚੋਂ

ਤਾਰੇ, ਫੁੱਲ, ਨਦੀ, ਰਸਤੇ ਜਾਂ ਰੇਤੇ ਵਿੱਚੋਂ। 

ਉੱਭਰ ਸਕਦੈ ਝੱਟ ਕੋਈ ਚਿਹਰਾ ਚੇਤੇ ਵਿੱਚੋਂ।

ਮਜ਼ਮੂਨਾਂ ਦੇ ਅਰਥ ਪਿਛੋਕੜ ਢੂੰਡ ਰਹੇ ਨੇ,

ਨਿਕਲਣ ਬਣ ਬਣ ਫਿਕਰੇ ਸ਼ਬਦ ਅਗੇਤੇ ਵਿਚੋਂ।

ਬਾਪੂ ਖਿਝੇ ਸ਼ਹਿਰੀਆਂ ਉੱਤੇ; ਸੈਰ ਕਰਦਿਆਂ,

ਬਾਹਰੋਂ ਕਿਉਂ ਨਈਂ ਦਿਸਦੇ ਉਹ ਨੇ ਜੇਤੇ ਵਿਚੋਂ।

ਉਸਦੇ ਬਾਰੇ ਫਿਰ ਚੌਕਾਂ ਵਿੱਚ ਚੱਲੇ ਚਰਚਾ, 

ਚਾਹਤ ਮਰ ਜਾਂਦੀ ਹੈ ਜਦੋਂ ਚਹੇਤੇ ਵਿੱਚੋਂ।

ਜੋ ਵੀ ਹੈ ਆਦੇਸ਼ ਰਹੇਗਾ 'ਤੇਰਾ ਆਪਣਾ

ਛਾਂਟ ਲਵੀਂ ਸਭ ਸੁਹਜ -ਸਮਰਪਣ ਏਤੇ ਵਿੱਚੋਂ!

📝 ਸੋਧ ਲਈ ਭੇਜੋ