ਮੈਂ ਕਵਿਤਾ ਪੜ੍ਹਦਿਆਂ

ਕਵਿਤਾ ਰਚਦਿਆਂ

ਕਲਪਨਾ ’ਚ ਡੁੱਬਿਆ

 

ਟੀ.ਵੀ ਤੇ ਕ੍ਰਿਕਟ ਮੈਚ

ਖਿਡਾਰੀ ਜਿੱਤ ਲਈ

ਜੀਅ ਜਾਨ ਤੋੜਦੇ

 

ਬੱਚੇ ਪੜ੍ਹਦੇ

ਇਮਤਿਹਾਨ ਦੇ ਦਿਨਾਂ ’ਚ

ਮਾਂ ਉਹਨਾਂ ਦੀ

ਸੁਣਦੀ ਪ੍ਰਸ਼ਨ

 

ਹੁਣੇ ਦੁੱਧ ਵਾਲਾ

ਦੁੱਧ ਉਲੱਦ ਕੇ ਗਿਆ

ਸੱਖਣੇ ਭਾਂਡੇ ਵਿਚ

 

ਫੁੱਲ ਖਿੜਿਆ

ਗੁਲਦਸਤੇ ਵਿੱਚ

 

ਸੂਰਜ ਚਮਕਦਾ

ਪੌਣ ਰੁਮਕਦੀ

 

ਹਰ ਕੋਈ

ਆਪਣੇ ਆਪਣੇ ਕਾਰਜ ਵਿੱਚ ਮਸਤ

 

ਇਸੇ ਲਈ ਧਰਤੀ ਸਦਾ

ਤਰਤੀਬ ’ਚ ਘੁੰਮਦੀ....।

📝 ਸੋਧ ਲਈ ਭੇਜੋ