ਮੈਂ ਰੇਡੀਓ ਤੋਂ ਤਸਬਰਾ ਸੁਣਦਾ ਹਾਂ

ਉਹ ਮਹਾਂਦੀਪ ਦੀ ਸ਼ਾਂਤੀ ਲਈ

ਪਾਕਿ ਨੂੰ  ਚਾਹੀਦਾ ਹੈ

ਕਿ ਉਹ ਬੰਗਲਾ ਦੇਸ਼ ਨੂੰ  ਤਸਲੀਮ ਕਰੇਂ

ਮੈਨੂੰ ਇੱਕ ਸੁਣੀ ਸੁਣਾਈ

ਕਥਾ ਯਾਦ ਆਉਂਦੀ ਹੈ

ਮੇਰੇ ਪਿੰਡ ਦਾ ਇੱਕ ਡਾਕੂ

ਲਾਗਲੇ ਪਿੰਡ ਦੀ ਇੱਕ ਕੰਨਿਆ

ਵਰਗਲਾਕੇ ਲੈ ਆਇਆ ਸੀ

ਤੇ ਫਿਰ ਉਸਨੇ

ਲੜਕੀ ਦੇ ਬਾਪ ਨੂੰ  ਲਿਖ ਭਿਜਵਾਇਆ ਸੀ

ਕਿ ਉਹ ਕਹੇ

ਮੈਂ ਕੁੜੀ ਨਿਕਾਹ ਪੜ੍ਹਾਕੇ ਤੋਰੀ ਹੈ

📝 ਸੋਧ ਲਈ ਭੇਜੋ