ਕਿਥੋਂ ਲਫ਼ਜ ਲਿਆਵਾਂ ਲੱਭਕੇ,

ਕੇ ਤੇਰੀ ਤਸਵੀਰ ਬਿਆਨ ਕਰਾਂ।

ਤੇਰਾ ਛੱਲਾ ਮੁੱਠੀ ਦੇ ਵਿਚ ਦੱਬਕੇ,

ਫਿਰ ਲਿੱਖਣ ਵੱਲ ਧਿਆਨ ਕਰਾਂ।

ਅੱਖਾਂ ਸਾਵੇਂ ਪਹਿਲਾ ਤੇਰੀ ਮੂਰਤ ਘੜ ਲੈਨਾ,

ਅੱਖ ਪੱਟ ਕੇ ਤੇਰੇ ਤੋਂ ਫਿਰ ਕਲਮ ਜਹੀ ਫੜ ਲੈਨਾ।

ਤੇਰੇ ਖਿਲਰੇ ਵਾਲ ਦੇਖਕੇ ਪਹਿਲਾਂ ਸੁੰਨ ਜਿਹਾ ਹੋ ਜਾਨਾ,

ਫਿਰ ਤੇਰੇ ਲਈ ਲਿਖਦਾ ਲਿਖਦਾ ਮੈ ਸ਼ਾਇਰ ਹੋ ਜਾਨਾ।

📝 ਸੋਧ ਲਈ ਭੇਜੋ