ਤਸਵੀਰ ਬਣਾ ਤਸੱਵੁਰ ਨੇ

ਤਸਵੀਰ ਬਣਾ ਤਸੱਵੁਰ ਨੇ ।

ਸ਼ੇਰ ਦੀ ਜੰਗਲਾਂ ਚੋਂ ।

ਲੱਕੜ 'ਤੇ ਲਾ ਦਿੱਤੀ ।

ਨਮਾਇਸ਼ ਲਾ ਵੇਚ ਦਿੱਤੀ ।

ਲੋਕਾਂ ਨੇ ਖ੍ਰੀਦ ਲਈ ।

ਸ਼ੀਸ਼ੇ 'ਚ ਮੜ੍ਹਾ ਕੇ ਤੇ ।

ਕੰਧਾਂ 'ਤੇ ਲਗਾ ਦਿੱਤੀ ।

ਅਸੀਂ ਵੀ ਤਸਵੀਰ ਬਣਾਈ ।

ਖਾਬਾਂ 'ਚ ਤੇ ਜਾਗਦਿਆਂ ।

ਮਹਿਬੂਬ ਪਿਆਰੇ ਦੀ ।

ਬਣਾਈ ਵੀ ਸੀਨੇ ਵਿੱਚ ।

ਖੂਨ ਦੇ ਰੰਗ ਰੰਗੀ ।

ਵੇਖ ਵੇਖ 'ਸਰਬ' ਸੰਗੀ ।

ਦੁਨੀਆਂ ਤੋਂ ਲੁਕਾ ਦਿੱਤੀ ।

ਸਾਹਾਂ ਦੇ ਨਾਲ ਜਾਊ ।

ਤਾਂ ਦਿਲ ਤੇ ਸਜਾ ਦਿੱਤੀ ।

📝 ਸੋਧ ਲਈ ਭੇਜੋ