ਤਸਵੀਰਾਂ ਵਿੱਚ ਦਿਸਣ ਵਾਲਾ
ਕੁਝ ਵੀ ਸੱਚ ਨਹੀਂ ਹੁੰਦਾ
ਤਸਵੀਰਾਂ ਦਾ ਮੰਤਵ
ਝੂਠਾ ਸੰਸਾਰ ਸਿਰਜਣਾ
ਲੋੜ ਹੁੰਦੀ ਸਬੂਤਾਂ ਦੀ
ਰਿਸ਼ਤੇ ਤਸਵੀਰਾਂ ਦੇ
ਮੁਥਾਜ ਨਹੀਂ
ਭਾਵਨਾਵਾਂ ਹੋਣ
ਤਾਂ ਤਸਵੀਰਾਂ ਦੀ ਜ਼ਰੂਰਤ ਨਹੀਂ
ਦੋ ਰੂਹਾਂ ਦੇ ਮੇਲ ਦਾ ਸਬੂਤ
ਕਿਸ ਤਸਵੀਰ ਨੂੰ ਬਣਾਓਗੇ
ਦਿਖਾਵੇ ਦੇ ਰਿਸ਼ਤਿਆਂ ਵਿੱਚ
ਤਸਵੀਰਾਂ ਤਾਂ ਬਹੁਤ ਹੁੰਦੀਆਂ
ਪਿਆਰ ਨਦਾਰਦ ਹੁੰਦਾ
ਦਿਲ ਨਾਲ ਦਿਲ ਦਾ ਰਿਸ਼ਤਾ
ਨਾ ਮੰਗਦਾ ਸਬੂਤ
ਨਾ ਤਸਵੀਰਾਂ
ਭਰੋਸੇ ਦੀ ਨੀਂਹ ਤੇ ਟਿਕਿਆ
ਅਪਣੱਤ ਦਾ ਮਹਿਲ
ਜਿਸ ਦਾ ਹਾਕਮ
ਵਸਦਾ
ਅੱਖਾਂ ਦੀਆਂ ਪੁਤਲੀਆਂ ਵਿੱਚ
ਤਸਵੀਰਾਂ ਜਿਸ ਨੂੰ
ਕੈਦ ਨਹੀਂ ਕਰ ਸਕਦੀਆਂ