ਆਸ਼ਕ ਸੋ ਜੋ ਵਾਟ ਨਾ ਕਰੇ ਖੋਟੀ, 

ਪਰਬਤ ਟੱਪ ਨਿਕਲੇ, ਸਾਗਰ ਚੀਰ ਨਿਕਲੇ । 

ਇਕ ਘੜੀ ਵਿਛੋੜਾ ਨਾ ਝੱਲ ਸਕੇ, 

ਨਿਕਲੇ ਆਤਮਾ ਮਗਰ ਸਰੀਰ ਨਿਕਲੇ । 

ਜੀਉਂਦੇ ਰਹਿਣ ਦਾ ਨਾਂ ਨਹੀਂ ਮਰਦ ਹੁੰਦਾ, 

ਮਰਦ ਸੋ ਜੋ ਮਰਦ ਅਖੀਰ ਨਿਕਲੇ । 

ਦਮ ਨਿਕਲ ਵਜੀਰ ਦਾ ਜਾਏ “ਸਾਹਿਬ”, 

ਜੇ ਨਾ ਵਿਚ ਅਖਬਾਰ ਤਸਵੀਰ ਨਿਕਲੇ

📝 ਸੋਧ ਲਈ ਭੇਜੋ