ਤੌਬਾ ਤੌਬਾ ਦੁੱਖੜੇ ਵੇਖੋ,
ਹੱਸਦੇ ਫ਼ੇਰ ਵੀ ਮੁੱਖੜੇ ਵੇਖੋ,
ਸਿੱਧਮ ਸਿੱਧੇ ਚੱਲਦੇ ਸੀ ਜੋ,
ਹੋ ਕੇ ਡਿੱਗੇ ਪੁੱਠੜੇ ਵੇਖੋ,
ਹੋਰਾਂ ਦੇ ਟੋਟੇ ਚੁਗਦੇ ਚੁਗਦੇ,
ਖ਼ੁਦ ਹੀ ਹੋਗੇ ਟੁੱਕੜੇ ਵੇਖੋ,
ਕਦੇ ਨਾ ਅੱਖੋਂ ਓਹਲੇ ਹੁੰਦੇ ਸੀ,
ਅੱਜ ਸੱਜਣ ਫਿਰਦੇ ਲੁੱਕਦੇ ਵੇਖੋ,
ਓਹ ਵੀ ਕਰਦੇ ਸਨ ਮੁਹੱਬਤ,
ਅਕੀਦਾ ਨਹੀਂ ਤੇ ਪੁੱਛਕੇ ਵੇਖੋ,
ਜਿਨ੍ਹਾਂ ਵਿੱਚੋਂ ਨੂਰ ਸੀ ਦਿਖਦਾ,
ਓਹੀਓ ਨੈਣ ਹੁਣ ਸੁੱਕਗੇ ਵੇਖੋ,
ਰੁਕੇ ਨਹੀਂ ਸਨ ਕਿਸੇ ਦੇ ਰੋਕੇ,
ਅੱਜ ਬਿਨਾਂ ਕਹੇ ਤੋਂ ਰੁੱਕਦੇ ਵੇਖੋ,
ਸਾਡਾ ਨਾਂ ਥੇਹ ਯਾਦ ਰਿਹਾ ਨਾ,
ਹੁਣ ਭੀੜਾਂ ਕੋਲੋਂ ਪੁੱਛਦੇ ਵੇਖੋ।