ਤੇ ਜੇੜ੍ਹਾ ਉਚੀ ਜਾਹਾਂ ਤੇ ਬਹਿੰਦਾ

ਤੇ ਜੇੜ੍ਹਾ ਉਚੀ ਜਾਹਾਂ ਤੇ ਬਹਿੰਦਾ, ਉਸ ਨੂੰ ਸਭ ਕਿਛ ਦਿਸਦਾ ।

ਜਿਸ ਵਲ ਵੇਖੇ ਸਾਈਂ ਹੀ ਵੇਖੇ, ਹਥ ਫੜੇ ਮੁਰਸ਼ਦ ਲੈ ਜਿਸ ਦਾ ।

ਨਜ਼ਰ ਕਾਮਲ ਦੀ ਬਹੁਤੇ ਤਾਰੇ, ਨਾਉਂ ਲਈ ਕਿਸ ਕਿਸ ਦਾ ।

ਸੰਤਰੇਣ ਜੇ ਕਰਮ ਕਰੇ ਰਬ, ਮੈਂ ਭੀ ਹੋਵਾਂ ਤਿਸ ਦਾ ।

📝 ਸੋਧ ਲਈ ਭੇਜੋ