ਤੇ-ਤੈਂਡੇ ਬਾਗ ਬਹਾਰ ਗੁਲਸਿਤਾਂ ਸੈ

ਤੇ-ਤੈਂਡੇ ਬਾਗ ਬਹਾਰ ਗੁਲਸਿਤਾਂ ਸੈ

ਹਿਕ ਡਿੰਗੜਾ ਕੰਡੜਾ ਇਹ(ਮੈਂ) ਭੀ ਸਹੀ

ਤੇਰਿਆਂ ਬਾਜ਼ਾਂ ਆਸ਼ੀਆਂ ਆਲ੍ਹਣਾ ਸੈ

ਹਿਕ ਚਿੜੀ ਦਾ ਅੰਡੜਾ ਇਹ ਭੀ ਸਹੀ

ਤੇਰੀਆਂ ਮਹੀਂ ਮੰਗੂ ਡਾਚੀਆਂ ਸੈ

ਹਿਕ ਭੇਡਾਂ ਦਾ ਤਰੰਡੜਾ ਇਹ ਭੀ ਸਹੀ

ਤੇਰੇ ਤੁਰਕੀ ਹਾਥੀਆਂ ਦੇ ਸੈ

ਹਿਕ ਖਰਮੰਦੜਾ ਇਹ ਭੀ ਸਹੀ

ਤੇਰੇ ਜ਼ਾਹਿਦ ਆਲਿਮ ਫਾਜ਼ਿਲ ਸੈ

ਹਿਕ ਮਸਖਰਾ ਭੰਡੜਾ ਇਹ ਭੀ ਸਹੀ

ਤੇਰੀ ਕੀਚਣ ਤਾਇਫੇ ਥਈਆਂ ਥਈਆਂ

ਹਿਕ ਮੁੰਡੜਾ ਤੰਡੜਾ ਇਹ ਭੀ ਸਹੀ

ਤੇਰੇ ਸ਼ੇਰਾਂ ਦੇ ਗਲ ਸੰਗਲ ਵੇ ਹੈਦਰ

ਹਿਕ ਕੁੱਤੇ ਨੂੰ ਡੰਡੜਾ ਇਹ ਭੀ ਸਹੀ ।੩।

📝 ਸੋਧ ਲਈ ਭੇਜੋ