ਤੇ-ਤੈਂਡੜੀ ਖ਼ੂਬੀ ਬੂਏ ਚਮਨ ਸੁਣ

ਤੇ-ਤੈਂਡੜੀ ਖ਼ੂਬੀ ਬੂਏ ਚਮਨ ਸੁਣ,

ਬਾਦਿ-ਸਬਾ ਆ ਤੰਗ ਲਇਆ ।

ਥੀਈ ਤਿਆਰ ਗੁਲਸਿਤਾਂ ਭੀ ਬਲਿਆ

ਜੋਗਿੜੇ ਰੰਗ ਸੁਰੰਗ ਲਇਆ ।

ਪੈ ਸ਼ਿਕਸਤਾ ਰੰਗ ਭੀ ਚਲਿਆ,

ਜੋ ਸਰਵ ਦਾ ਆਸਾ ਸੰਗ ਲਇਆ ।

ਜੋਗਣ ਹੋਏ ਬਾਹਰ ਚੱਲੀ,

ਜਿਸ ਜਾਮਾ ਗੇਰੂ ਰੰਗ ਲਇਆ ।

ਰੱਤੋ ਰੱਤ ਹੋਇਆ ਗੁਲ ਹੈਦਰ,

ਖਾਮ ਕਦਮ ਨੂੰ ਡੰਗ ਲਇਆ ।੩।

📝 ਸੋਧ ਲਈ ਭੇਜੋ