ਤੇ-ਤਰਕ ਦੁਨੀਆਂ ਦੀ

ਤੇ-ਤਰਕ ਦੁਨੀਆਂ ਦੀ ਤਾਈਂ ਹੋਸੀ,

ਜਦ ਫ਼ਕਰ ਮਿਲੇਸੀ ਖਾਸਾ ਹੂ

ਤਾਰਕ ਦੁਨੀਆਂ ਤਾਈਂ ਹੋਹੀ,

ਜਦ ਹੱਥ ਪਕੜੇਸੀ ਕਾਸਾ ਹੂ

ਦਰਿਆ ਵਹਦਤ ਨੋਸ਼ ਕੀਤੋਸੇ,

ਅਜਾਂ ਭੀ ਜੀ ਪਿਆਸਾ ਹੂ

ਰਾਹ ਫ਼ਕਰ ਰੱਤ ਹੰਝੂ ਰੋਵਨ ਬਾਹੂ,

ਲੋਕਾਂ ਭਾਣੇ ਹਾਸਾ ਹੂ

📝 ਸੋਧ ਲਈ ਭੇਜੋ