ਤੇ-ਤੋਬਾ ਅਨ ਬਨ ਥੋਂ ਅਸਾਂ ਜੱਟੀਆਂ ਸਿਆਲੀਂ

ਤੇ-ਤੋਬਾ ਅਨ ਬਨ ਥੋਂ ਅਸਾਂ ਜੱਟੀਆਂ ਸਿਆਲੀਂ ।

ਲਖ ਪਟੀ ਨਹੀਂ ਰਾਂਝਾ ਲਿਖੇ ਪਟੀਆਂ ਸਿਆਲੀਂ ।

ਤੋੜੇ ਕਿੱਥੇ ਜਾਲੀ ਚੋਲੀ ਮਾਹੀ ਘੱਤੀਆਂ ਸਿਆਲੀਂ ।

ਕੇਹੀਆਂ ਮਿੱਠੀਆਂ ਨੀ ਲਬਾਂ ਜੱਟੀਆਂ ਸਿਆਲੀਂ ।

ਕੇਹੀਆਂ ਤੁੰਦ ਸ਼ੋਖ ਨੇ ਜ਼ਾਲਿਮ ਜੱਟੀਆਂ ਸਿਆਲੀਂ ।

ਹੈਦਰ ਉਸ ਸੱਜਣ ਦੇ ਸਿਰ ਤੋਂ ਵਾਰ ਸੱਟੀਆਂ ਸਿਆਲੀਂ ।੨।

📝 ਸੋਧ ਲਈ ਭੇਜੋ