ਤੇ-ਤੋੜੇ ਤੰਗ ਪੁਰਾਣੇ

ਤੇ-ਤੋੜੇ ਤੰਗ ਪੁਰਾਣੇ ਹੋਵਣ,

ਗੁਝੇ ਰਹਿਣ ਨਾ ਤਾਜ਼ੀ ਹੂ

ਮਾਰ ਨਕਾਰਾ ਦਿਲ ਵਿਚ ਵੜਿਆ,

ਖੇਡ ਗਿਆ ਇਕ ਬਾਜ਼ੀ ਹੂ

ਮਾਰ ਦਿਲਾਂ ਨੂੰ ਜੋਲ ਦਿਤੋ ਨੇ,

ਜਦ ਤੱਕੇ ਨੈਣ ਨਿਆਜ਼ੀ ਹੂ

ਉਨ੍ਹਾਂ ਨਾਲ ਕੀ ਥੀਆ ਬਾਹੂ,

ਜਿਨ੍ਹਾਂ ਯਾਰ ਨਾ ਰੱਖਿਆ ਰਾਜ਼ੀ ਹੂ

(ਤੋੜੇ=ਭਾਵੇਂ, ਤਾਜ਼ੀ=ਘੋੜੇ)

📝 ਸੋਧ ਲਈ ਭੇਜੋ