ਟੇਢੀਆਂ ਪੱਗਾਂ ਤੇ ਬਾਂਕੀਆਂ ਚਾਲਾਂ

ਟੇਢੀਆਂ ਪੱਗਾਂ ਤੇ ਬਾਂਕੀਆਂ ਚਾਲਾਂ, ਤੂੰ ਇਹ ਨ ਛਡੇਂ ਕਦਾਹੀਂ ।

ਜੇ ਆਪ ਛਡੇ ਤਾਂ ਸਭ ਕਿਛ ਪਾਈ, ਤੇ ਇਨ੍ਹਾਂ ਰਹਿਣਾ ਨਾਹੀਂ ।

ਅਤੇ ਪਿਛੋਂਦੇ ਤੇ ਪਛੋਤਾਸੇਂ, ਜਦ ਤ੍ਰਾਣ ਨ ਰਹਿਸੀਆ ਬਾਹੀਂ ।

ਸੰਤਰੇਣ ਹੁਣ ਸਮਝ ਸਵੇਲੇ, ਨਹੀਂ ਰੋਸੇਂ ਦੇ ਦੇ ਢਾਹੀਂ ।

📝 ਸੋਧ ਲਈ ਭੇਜੋ