ਤੀਰ ਜ਼ੁਲਫ਼ ਦੀਆਂ ਨੋਕਾਂ

ਇਹ ਤੀਰ ਜ਼ੁਲਫ਼ ਦੀਆਂ ਨੋਕਾਂ ਦਾ ਦਿਲ ਜਾਨ ਜਿਗਰ ਨੂੰ ਕਸ ਜਾਂਦਾ 

ਕਰ ਮੰਦੜਾ ਹਾਲ ਗਰੀਬਾਂ ਦਾ ਦਿਲਦਾਰ ਪਿਆਰਾ ਹਸ ਜਾਂਦਾ 

ਦੁਖ ਜਾਨ ਹਜ਼ਾਰਾਂ ਸਹਿੰਦੀ ਅਰਾਮ ਵਜੂਦੋਂ ਨਸ ਜਾਂਦਾ

ਕਿਤੇ ਆਂਵਦਾ ਨੂਰ ਖੁਦਾ ਬਣਕੇ ਜਿੰਦ ਲੁਟਦਾ ਬੇਪਰਵਾਹ ਬਣਕੇ 

ਕਿਤੇ ਤਿਰਛੀ ਤੇਗ਼ ਅਦਾ ਬਣਕੇ ਦਿਲ ਮਹਿਬੂਬਾਂ ਦੇ ਵਸ ਜਾਂਦਾ 

ਜਦੋਂ ਇਸ਼ਕ ਦਿਲਾਂ ਨੂੰ ਰੰਗਦਾ ਖਲ ਲਾਹੁੰਦਾ, ਸੂਲੀ ਟੰਗਦਾ ਈ 

ਉਹ ਮੂਲ ਨਾ ਪਾਣੀ ਮੰਗਦਾ ਜਿਨੂੰ ਨਾਗ ਜ਼ੁਲਫ ਦਾ ਡਸ ਜਾਂਦਾ 

ਨਹੀਂ ੳਜ਼ਰ ਮੁਸਾਫਰ ਰਾਹੀ ਵਿਚ ਜਿੰਦ ਤੜਫੇ ਬੇਪਰਵਾਹੀ ਵਿਚ 

ਗਿਆ ਚੁਗਨ ਜ਼ੁਲਫ ਦੀ ਫਾਹੀ ਵਿਚ ਅਨਭੋਲ ਇਹ ਪੰਛੀ ਫਸ ਜਾਂਦਾ 

ਇਹ ਐਸਾਹਸ਼ ਮਤ ਸ਼ਾਹ ਦਿਲਬਰ ਰਹਿੰਦਾ ਹਰਦਮ ਬੇਪਰਵਾਹ ਦਿਲਬਰ 

ਛਪ ਜਾਂਦਾ ਝਲਕ ਦਿਖਾ ਦਿਲਬਰ ਮੁੜ ਪਤਾ ਨਿਸ਼ਾਨ ਨਾ ਦਸ ਜਾਂਦਾ

📝 ਸੋਧ ਲਈ ਭੇਜੋ