ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

ਬੰਦਾ ਸਰਦਾਰ ਜਰੂਰੀ, ਉੱਚਾ ਕਿਰਦਾਰ ਜਰੂਰੀ!

ਵੈਰੀ ਨੂੰ ਠੋਕਣ ਦੇ ਲਈ ਚੰਗਾ ਹਥਿਆਰ ਜਰੂਰੀ!

ਆਪਾ ਰੱਖਣਾ ਜੇ ਚਾਹੁੰਦੇ ਹੋ ਬਚਾ ਕੇ!

ਮੀਰੀ ਅਤੇ ਪੀਰੀ ਵਾਲੀਆਂ 

ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

ਕਲਮ ਦੀ ਤਾਕਤ ਵੱਡੀ, ਸਾਰੇ ਚੁੱਕ ਆਂਦੇ ਅੱਡੀ!

ਬੰਦੂਕਾਂ ਨਾਂ ਕਦੇ ਬੀਜਦੀ ਮਰਦ ਦੀ ਛੋਟੀ ਹੱਡੀ!

ਹੱਥ ਮਾਲੇ ਵਾਲੇ ਰੱਖਣੇ ਵਧਾ ਕੇ!

ਮੀਰੀ ਅਤੇ ਪੀਰੀ ਵਾਲੀਆਂ 

ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

ਲੁੱਟਾਂ ਅਤੇ ਖੋਹਾਂ ਵਾਲੇ, ਘੁੰਮਦੇ ਨੇ ਚਾਰ ਦੁਆਲੇ!

ਆਪਣੀ ਹਿਫ਼ਾਜ਼ਤ ਦੇ ਲਈ ਰੱਖੋ ਡੱਬ ਘੋੜੇ ਕਾਲੇ!

ਚੋਰਾਂ ਚੱਕਿਆ ਨੂੰ ਰੱਖਦੋ ਹਿਲਾ ਕੇ!

ਮੀਰੀ ਅਤੇ ਪੀਰੀ ਵਾਲੀਆਂ 

ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

ਸ਼ਸਤਰ ਤੇ ਘੋੜ ਸਵਾਰੀ, ਸਿੰਘਾਂ ਦੀ ਮੁੱਢ ਤੋਂ ਯਾਰੀ!

ਰਾਖੇ ਮਜ਼ਲੂਮਾ ਦੇ ਤੇ ਰੱਖਦੇ ਹਰਦਮ ਤਿਆਰੀ!

ਝੰਡਾ ਕੇਸਰੀ ਵੀ ਰੱਖਣਾ ਝੁਲਾ ਕੇ!

ਮੀਰੀ ਅਤੇ ਪੀਰੀ ਵਾਲੀਆਂ 

ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

ਦਲੀਲਾਂ ਤੇ ਝੇਡਾਂ ਦੇ ਵਿੱਚ, ਨਾਚ ਤੇ ਪ੍ਰੇਡਾਂ ਦੇ ਵਿੱਚ!

ਅੰਤਾਂ ਦਾ ਫਰਕ ਹੈ ਹੁੰਦਾ ਮਰਦਾਂ ਤੇ ਭੇਡਾਂ ਦੇ ਵਿੱਚ!

ਸੂਰੇ ਰੱਖਦੇ ਹਥਿਆਰ ਸੀਨੇ ਲਾ ਕੇ!

ਮੀਰੀ ਅਤੇ ਪੀਰੀ ਵਾਲੀਆਂ 

ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

ਲੈਸ ਹੋ ਲੈਸ ਰਹਿਣਾ, ਦਾਬਾ ਨਾਂ' ਕਿਸੇ ਦਾ ਸਹਿਣਾ!

ਦੁਸ਼ਮਣ ਜਦ ਚੜਕੇ ਆਵੇ ਕਰੜੇ ਹੱਥ ਉਸਨੂੰ ਲੈਣਾ!

ਪਹਿਲਾ ਇੱਕ ਵਾਰ ਵੇਖੋ ਸਮਝਾ ਕੇ!

ਮੀਰੀ ਅਤੇ ਪੀਰੀ ਵਾਲੀਆਂ 

ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

ਸ਼ਸ਼ਤਰ ਨੇ ਪੀਰ ਅਸਾਡੇ, ਦਿੱਤੇ ਦਿਲਗੀਰ ਅਸਾਡੇ!

ਢਾਕਾਂ ਤੇ ਲਮਕਣ ਤੇਗਾਂ ਭੱਥੇ ਵਿੱਚ ਤੀਰ ਅਸਾਡੇ!

ਵੈਰੀ ਮੁੜਦੇ ਰਹੈ ਮੂੰਹ ਦੀ ਸਾਥੋਂ ਖਾ ਕੇ!

ਮੀਰੀ ਅਤੇ ਪੀਰੀ ਵਾਲੀਆਂ 

ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

ਖਾਲਸਾ ਖਾਸ "ਸੱਤਿਆ" ਸ਼ਸ਼ਤਰ ਲਿਬਾਸ "ਸੱਤਿਆ"

ਕਰ ਨੀ' ਕੋਈ ਵੱਖ ਸਕਦਾ ਹੱਡੀਆਂ ਤੋਂ ਮਾਸ "ਸੱਤਿਆ"

ਰਾਖੀ ਕਰਦਾ  ਖੋਪਰ ਲੁਹਾ ਕੇ!

ਮੀਰੀ ਅਤੇ ਪੀਰੀ ਵਾਲੀਆਂ 

ਤੇਗਾਂ ਗਾਤਰੇ 'ਚ ਰੱਖੋ ਸਿੰਘੋ ਪਾ ਕੇ!

📝 ਸੋਧ ਲਈ ਭੇਜੋ