ਤੇਜ਼ ਹਵਾਵਾਂ ਵਿਚ ਉਡਦਾ ਹਾਂ।
ਸ਼ਾਖ਼ ਤੋਂ ਟੁੱਟਿਆ ਇਕ ਪੱਤਾ ਹਾਂ।
ਜੋ ਰਸਤਾ ਮੰਜ਼ਿਲ ਤੱਕ ਪਹੁੰਚੇ,
ਸ਼ਾਇਦ ਮੈਂ ਹੀ ਉਹ ਰਸਤਾ ਹਾਂ।
ਠਹਿਰੀ ਹੋਈ ਝੀਲ ਨਹੀਂ ਮੈਂ,
ਵਗਦਾ ਹੋਇਆ ਇਕ ਦਰਿਆ ਹਾਂ।
ਕੀ ਖੋ ਬੈਠਾਂ ਕੀ ਪਾਇਆ ਹੈ,
ਆਪਣੇ ਆਪ ਤੋਂ ਹੀ ਪੁੱਛਦਾ ਹਾਂ।
ਦਿਲ ਹੀ ਤਾਂ ਮੇਰਾ ਆਪਣਾ ਹੈ,
ਜੋ ਦਿਲ ਆਖੇ ਉਹ ਕਰਦਾ ਹਾਂ।
ਕੂੜ ਕਿਤਾਬਾਂ ਰੁਲਿਆ ਹੋਇਆ,
ਮੈਂ ਹੀ ‘ਸ਼ਸ਼ੀ’ ਇਕ ਹਰਫ਼ੇ-ਦੁਆ ਹਾਂ।