ਤੇਰਾ ਕੱਦ
ਜ਼ਿੰਦਗੀ ਤੋਂ ਵੱਡਾ ਜਾਪਦਾ
ਇੰਨੀ ਸਮਝ ਬੂਝ
ਸੰਜੀਦਗੀ
ਸਲੀਕਾ
ਠਰੰਮਾ
ਕਈ ਵਾਰ
ਇਨਸਾਨ ਨਾ ਹੋ
ਕਿਸੇ ਹੋਰ ਦੁਨੀਆਂ ਚੋਂ ਆਇਆ ਲੱਗਦਾ
ਕਿਵੇਂ ਹੋ ਜਾਵਾਂ
ਤੇਰੇ ਮੇਚ ਦੀ
ਮੇਰੇ ਕੋਲ ਤੈਨੂੰ
ਪਾ ਲੈਣ ਦੀ ਇੱਛਾ
ਤੋਂ ਸਿਵਾ ਕੁਝ ਵੀ ਨਹੀਂ
ਕੁਝ ਬੁਰਾਈਆਂ ਅਪਣਾ
ਇੱਕੋ ਜਿਹੇ ਹੋ ਜਾਈਏ
ਮੈਥੋਂ ਤੇਰੇ ਜਿੰਨਾ ਚੰਗਾ ਨ੍ਹੀਂ ਹੋਇਆ
ਤੂੰ ਹੀ ਮੇਰੇ ਵਰਗਾ ਹੋ ਜਾ