ਅਕਸਰ ਸੋਚਦੀ ਉਨ੍ਹਾਂ ਪਲਾਂ ਬਾਰੇ
ਜਦੋਂ ਆਪਾਂ ਮਿਲਾਂਗੇ
ਤਿੱਤਰ ਖੰਭੀ ਬੱਦਲੀ
ਛਾਈ ਹੋਵੇਗੀ ਅਸਮਾਨ ਤੇ
ਗੰਨਿਆਂ ਵਿੱਚ ਪੈ ਜਾਵੇਗੀ ਮਿਠਾਸ
ਬੈਠੇ ਹੋਵਾਂਗੇ
ਹੱਥ ਵਿੱਚ ਲੈ ਕੌਫ਼ੀ ਦੇ ਕੱਪ
ਸੁਣਾਂਗੀ ਤੇਰੀਆਂ ਗੱਲਾਂ
ਤੂੰ ਬਸ ਕਹਿੰਦਾ ਜਾਈਂ
ਥੱਕਾਗੀ ਨਹੀਂ
ਤੈਨੂੰ ਸੁਣਦਿਆਂ
ਸ਼ਾਮ ਦੇ ਢਲਦਿਆਂ
ਤੇਰੀ ਖਵਾਹਿਸ਼
ਕਮਰੇ ਵੱਲ ਜਾਣ ਦੀ ਹੋਵੇਗੀ
ਹੋਵੇਗੀ ਮੇਰੀ ਵੀ
ਪਰ ਮੰਨਾਂਗੀ ਨਹੀਂ
ਤੂੰ ਮੈਨੂੰ ਮਨਾ ਲਈਂ
ਭੋਗਣਾ ਚਾਹੁੰਦੀ ਹਾਂ
ਤੇਰੀ ਆਗੋਸ਼ ਦਾ ਨਿੱਘ
ਚਾਹੁੰਦੀ ਹਾਂ ਤੂੰ ਵਰ੍ਹ ਜਾਏ
ਸਾਵਣ ਦੀ ਬੱਦਲੀ ਬਣ
ਠਾਰ ਦੇਵੇ ਮੇਰੀ
ਤਪਸ਼ ਨੂੰ
ਪਿਆਰ ਸਮਰਪਣ ਹੀ ਤਾਂ ਹੁੰਦਾ
ਦੋ ਰੂਹਾਂ ਦੇ ਮੇਲ
ਦਾ ਜ਼ਰੀਆ
ਸਰੀਰ ਹੀ ਬਣਦੇ