ਤੇਰਾ ਮੇਰਾ ਰੁੱਖ

ਚੱਲ

ਇੱਕ ਮੈਦਾਨੇ ਉੱਤਰੀਏ

ਆਹਮੋ ਸਾਹਮਣੇ

ਹੱਥੋ ਹੱਥ

ਰੁਸਵਾਈਆਂ ਦੀ ਧੂੜ

ਲੱਥ ਪੱਥ ਹੋ

ਇੱਕੋ ਵਾਰ ਨਿੱਬੜ ਲਈਏ

ਕਿਤੇ......

ਇਹ ਰੋਸੇ, ਅੜਵਾਈਆਂ

ਤੇ ਗ਼ਲਤਫਹਿਮੀਆਂ

ਅਮਰ ਵੇਲ ਵਾਂਗ

ਹਰੇ ਭਰੇ ਰੁੱਖਾਂ ਨੂੰ

ਉਜਾੜ ਨਾ ਦੇਣ

ਸੁਣਿਐਂ........

ਇਨ੍ਹਾਂ ਦੇ ਉਜਾੜੇ

ਛੇਤੀ ਹਰੇ ਨਹੀਂ ਹੁੰਦੇ

ਤੇ ਬਹਾਰਾਂ ਵੀ

ਕਿਨਾਰਾ ਕਰ ਜਾਂਦੀਆਂ ਨੇ

ਬੱਸ! ਐਨਾ ਹੀ ਨਹੀਂ

ਆਪਣੀਆਂ ਜੜ੍ਹਾਂ

ਕਿਸੇ ਲੂਣ ਵੀ ਭੁੱਕਿਆ

ਇਸੇ ਲਈ

ਇਹ ਫ਼ਲ ਤਾਂ ਦਿੰਦੈ

ਪਰ ਉਸਦਾ ਸਵਾਦ

ਫ਼ਿੱਕਾ ਤੇ ਬਕਬਕਾ ਜਿਹਾ ਹੁੰਦੈ

ਪਹਿਲਾਂ ਜਿਹਾ

ਸਵਾਦਿਸ਼ਟ ਨਹੀਂ।

📝 ਸੋਧ ਲਈ ਭੇਜੋ