ਤੇਰਾ ਰੰਗ ਸਲੇਰਾ ਤੱਕਿਆ,
ਮੈਂ ਤਾਂ ਆਪਣਾ ਚਿਹਰਾ ਤੱਕਿਆ,
ਸੂਲੀ ਉਤੇ ਲਟਕ ਰਿਹਾ ਸੀ,
ਕੱਲ ਇਸ਼ਕ ਦਾ ਜੇਰਾ ਤੱਕਿਆ,
ਬਾਹਰ ਤਾਂ ਬੱਤੀ ਜੱਗਦੀ ਰਹੀ
ਅੰਦਰ ਪਰ ਹਨੇਰਾ ਤੱਕਿਆ,
ਨੱਚ ਰਿਹਾ ਸੀ ਮੌਜ ਚ ਆ ਕੇ
ਸੱਪ ਅੱਗੇ ਸੁਪੇਰਾ ਤੱਕਿਆ,
ਉਹਨੇ ਅੱਖ ਚੁੱਕੀ ਹੀ ਨਹੀਂ
ਭਾਵੇਂ ਮੈਂ ਬਥੇਰਾ ਤੱਕਿਆ,
ਗਰੀਬ ਦੇ ਘਰ ਰੌਣਕ ਲੱਗੀ
ਕੁੱਲੀ ਵਿਚ ਸਵੇਰਾ ਤੱਕਿਆ,
ਰੱਖ ਦਿੰਦੀ ਹੈ ਹੋਸ਼ ਭੁਲਾ ਕੇ
ਜਿਹਨੂੰ ਵੀ ਇਕ ਵੇਰਾਂ ਤੱਕਿਆ ।