੧.ਤੇਰਾਂ ਪੋਹ ਨੂੰ ਕੀਤਾ ਸਸਕਾਰ ਸੂਰਮਿਆਂ।
ਖਰੀਦ ਮਹਿੰਗੀ ਭੂਮੀ ਕਦਰਦਾਰ ਸੂਰਮਿਆਂ…
੨.ਮੋਤੀ ਰਾਮ ਮਹਿਰਾ ਵਡਿਆਈ ਖੱਟ ਗਿਆ।
ਟੋਡਰ ਮੱਲ ਸੂਬਿਆ ਦੇ ਮਾਰ ਸੱਟ ਗਿਆ…
੩.ਵੇਚ ਦਿੱਤੇ ਸਭ ਘਰ ਬਾਰ ਸੂਰਿਆਂ।
ਗੁਰੂ ਲੇਖੇ ਲਾ ਤੇ ਪਰਿਵਾਰ ਸੂਰਿਆਂ…
੪.ਰਹਿੰਦੀ ਦੁਨੀਆਂ ਨੇ ਜਸ ਗਾਉਣਾ ਏਨਾ ਦਾ।
ਲਿਖ ਇਤਿਹਾਸ ਵੀ ਸਣਾਉਣਾ ਏਨਾ ਦਾ…
੫.ਕੌਮ ਲੇਖੇ ਜਿੰਨਾਂ ਦਾ ਸਵਾਸ ਢੁੱਕਦਾ।
ਉਹਨਾ ਮੂਹਰੇ ’’ਸੱਤੇ’’ ਦਾ ਹੈ ਸਿਰ ਝੁੱਕਦਾ…
੬. "ਫਰੀਦਸਰਾਈਆ" ਕਰ ਉਪਕਾਰ ਗਏ।
ਜਾਣ ਵਾਲੇ ਮੱਲਾਂ ਡਾਢੀਆਂ ਨੇ ਮਾਰ ਗਏ…