ਤੇਰੇ ਅਲਫਾਜ਼
ਦੀ ਕੀਮਤ ਤੈਨੂੰ ਨਹੀਂ ਪਤਾ
ਇਹ ਚੰਦ ਅਲਫਾਜ਼
ਤੇਰੇ ਲਈ
ਦਰਸਾਉਂਦੇ ਨੇ ਤੇਰੇ ਭਾਵਾਂ ਨੂੰ
ਪਰ ਕੀ ਤੂੰ ਜਾਣਦਾ ਹੈਂ
ਇਹ ਕਿਸੇ ਦੀ ਜ਼ਿੰਦਗੀ
ਬਦਲ ਕੇ ਰੱਖ ਦਿੰਦੇ
ਆਸ ਦੀਆਂ ਸਾਰੀਆਂ
ਤੰਦਾਂ ਨੂੰ ਤੋੜ ਦਿੰਦੇ
ਜੋ ਕਿਸੇ ਦੇ ਜੀਣ ਦਾ ਸਹਾਰਾ ਹੁੰਦੀਆਂ
ਤੂੰ ਨਹੀਂ ਸਮਝ ਸਕਦਾ
ਤੇਰੇ ਅਲਫ਼ਾਜ਼ਾਂ ਤੇ
ਵੱਸਦੀ ਹੈ ਕਿਸੇ ਦੀ ਦੁਨੀਆਂ
ਤੂੰ ਤਾਂ ਸਹਿਜ ਸੁਭਾਅ
ਕਹਿ ਜਾਂਦਾ
ਜੋ ਸ਼ਾਇਦ ਤੇਰੇ ਦਿਲ ਵਿੱਚ ਵੀ ਨਹੀਂ ਹੁੰਦਾ
ਦੂਜੇ ਤੇ ਕੀ ਬੀਤੀ
ਇਸ ਤੋਂ ਅਣਜਾਣ
ਕਾਸ਼ !ਤੂੰ ਸਮਝ ਪਾਵੇ
ਆਪਣੇ ਹੀ ਅਲਫ਼ਾਜ਼ਾਂ ਦਾ ਮੁੱਲ
ਆਪਣੇ ਪਿਆਰਿਆਂ ਦੀ ਜ਼ਿੰਦਗੀ ਵਿੱਚ