ਤੇਰੇ ਬਾਝੋਂ ਝੱਲੇ ਹੋ ਗਏ

ਤੇਰੇ ਬਾਝੋਂ ਝੱਲੇ ਹੋ ਗਏ...

ਸੱਚੀਂ ਕੱਲਮ-ਕੱਲੇ ਹੋ ਗਏ...

ਸ਼ਹਿਰ ਤੇਰੇ ਦੇ ਲੋਕੀ ਕਹਿੰਦੇ... 

ਉਰਦੂ ਪੜ੍ਹਕੇ ਝੱਲੇ ਹੋ ਗਏ...

ਮੇਰੀ ਕਿਸਮਤ ਵਾਲ਼ੇ ਤਾਰੇ...

ਲਗਦੈ ਬੱਦਲਾਂ ਥੱਲੇ ਹੋ ਗਏ...

ਸੱਜਣਾਂ ਨੇ ਗ਼ਮ ਐਨੇ ਦਿੱਤੇ...

ਸਾਡੇ ਛੋਟੇ ਪੱਲੇ ਹੋ ਗਏ...

ਪਹਿਲਾਂ ਨਹੀਂ ਸੀ ਮੱਲ੍ਹਮ ਲੱਭਦੀ...

ਜ਼ਖਮ ਪੁਰਾਣੇ ਅੱਲੇ ਹੋ ਗਏ...

ਪਹਿਲਾਂ ਰਾਹ ਸੀ ਤੱਕਦੇ ਹੁੰਦੇ...

ਹੁਣ ਤੇ ਰਾਹ ਵੀ ਮੱਲੇ ਹੋ ਗਏ...

ਮਨਾਉਣ ਗਏ ਅਸੀਂ ਰੁੱਸ ਕੇ ਗਏ...

ਸਾਥੋਂ ਕੰਮ ਅਵੱਲੇ ਹੋ ਗਏ...

ਪਹਿਲਾਂ ਦਰਸ਼ਣ ਨਿੱਤ ਹੁੰਦੇ ਸੀ...

ਹੁਣ ਉਹ ਵੀ ਟਾਵੇਂ ਟੱਲੇ ਹੋ ਗਏ...

ਸਾਥੋਂ ਸੋਹਣਿਆਂ ਸੰਗ ਮਿਲ਼ ਸੱਜਣ...

ਸੋਹਣੇ ਬੱਲੇ ਬੱਲੇ ਹੋ ਗਏ...

ਸ਼ਾਹਦਿਲ ਸੱਜਣਾਂ ਲਾਹ ਕੇ ਸੁੱਟ ਤੇ...

ਤੇਰੇ ਤੰਗ ਹੁਣ ਛੱਲੇ ਹੋ ਗਏ!!!

📝 ਸੋਧ ਲਈ ਭੇਜੋ