ਤੇਰੇ ਬੁੱਲ੍ਹਾਂ ਤੇ ਕੀਵੇਂ ਮੁਸਕਰਾਹਟ

ਤੇਰੇ ਬੁੱਲ੍ਹਾਂ ਤੇ ਕੀਵੇਂ ਮੁਸਕਰਾਹਟ ਜਾਂਦੀ ਸੀ

ਜਦੋਂ ਮੈਂ ਮਰ ਰਿਹਾ ਸਾਂ ਜ਼ਿੰਦਗੀ ਵਰਤਾਈ ਜਾਂਦੀ ਸੀ

ਜਨਾਜ਼ੇ ਉੱਠਦੇ ਦੇਖੇ ਨੇ ਹੁਣ ਤੇ ਦੋਸਤੀ ਤੇ ਮੈਂ,

ਤੇ ਮੱਯਤ ਵੈਰ ਦੀ ਸੁਣਿਐ ਕਦੇ ਦਫ਼ਨਾਈ ਜਾਂਦੀ ਸੀ

ਜ਼ਮਾਨਾ ਹੋ ਗਿਆ ਵੈਰੀ ਕਦੇ ਇਹ ਹਾਲ ਹੁੰਦਾ ਸੀ,

ਸਿਰਾਂ ਦੀ ਫ਼ਸਲ ਪੱਕੇ ਤੇ ਸਿਰਾਂ ਤੇ ਚਾਈ ਜਾਂਦੀ ਸੀ

ਉਮੀਦਾਂ ਮਾਰ ਪਰਤ ਆਇਆ ਮਹਿਲ ਦੇ ਪੌਡਿਆਂ ਕੋਲੋਂ,

ਕਿ ਪਾਣੀ ਮੈਂ ਨਿਵਾਨਾਂ ਦਾ ਉਤਾਂਹ ਉਚਿਆਈ ਜਾਂਦੀ ਸੀ

ਗਦਾ 'ਸੁਲਤਾਨ' ਨੂੰ ਆਖੋ ਤੇ ਗੱਲ ਨਹੀਂ ਹੈਰਤਾਂ ਵਾਲੀ,

ਜੇ ਕੀਮਤ ਯੂਸਫ਼ਾਂ ਦੀ ਵੀ ਤੇ ਅੱਟੀ ਪਾਈ ਜਾਂਦੀ ਸੀ

📝 ਸੋਧ ਲਈ ਭੇਜੋ