ਤੇਰੇ ਖਿਆਲਾਂ ਚ ਰਹਿਨਾ

ਤੇਰੇ ਖਿਆਲਾਂ ਚ ਰਹਿਨਾ

ਅਪਣਾ ਮੈਨੂੰ ਖਿਆਲ ਨਹੀਂ ਹੁੰਦਾ 

ਇਕੋ ਤੇਰੀ ਯਾਦ ਹੁੰਦੀ ਏ

ਹੋਰ ਕੋਈ ਮੇਰੇ ਨਾਲ ਨਹੀਂ ਹੁੰਦਾ

ਤੇਰੇ ਘਰ ਨੂੰ ਰਾਹ ਹਨੇਰੇ 

ਮੈਂ ਠੇਡੇ ਖਾ ਖਾ ਡਿਗਦਾ ਹਾਂ

ਹੱਦੋਂ ਵੱਧ ਤੂੰ ਬੇਵਫਾ ਏਂ

ਜ਼ੋ ਇਕ ਵੀ ਦੀਵਾ ਬਾਲ ਨਹੀਂ ਹੁੰਦਾ 

ਯਾਦਾਂ ਰੁਸਵਾਈਆਂ ਤੇ ਲਾਰੇ ਤੇਰੇ

ਮੇਰਾ ਕਮਰਾ ਭਰਿਆ ਪਿਆ ਏ

ਮੇਰੇ ਭਾ ਦਾ ਏਹੋ ਖਜ਼ਾਨਾ 

ਇਸ਼ਕ ਚ ਕੋਈ ਕੰਗਾਲ ਨਹੀਂ ਹੁੰਦਾ 

ਉੰਝ ਤਾਂ ਤੈਥੋਂ ਸੋਹਣਿਆਂ ਦੀ ਵੇ

ਜਗ ਤੇ ਕੋਈ ਕਮੀਂ ਨਹੀਂ ਏਂ 

ਅਸੀਂ ਹੀ ਝੱਲੇ ਜਿੰਨਾਂ ਕੋਲੋਂ 

ਤੇਰੇ ਵਰਗਾ ਭਾਲ਼ ਨਹੀਂ ਹੁੰਦਾ

📝 ਸੋਧ ਲਈ ਭੇਜੋ