ਤੇਰੇ ਲਈ ਉਹ ਜ਼ਿੰਦਗੀ ਦਾਅ ਤੇ ਲਾ ਸਕਦਾ ,
ਕਿੱਥੇ ਕੀ ਹੋ ਜਾਵੇ ਕੁਝ ਕਿਹਾ ਨੀ ਜਾ ਸਕਦਾ।
ਤੇਜ਼ ਤਰਾਰ ਹਵਾ ਨੂੰ ਆਖੋ ਥੋੜਾ ਸੰਭਲ ਜਾਏ,
ਨਈਂ ਤੇ ਓਵੀ ਅੱਗੋਂ ਸਾਵੀਂ ਮਿੱਟੀ ਪਾ ਸਕਦਾ।
ਉਹ ਤੇ ਅਸਮਾਨ ਇੱਕੋ ਜਹੇ ਗਰਜਦੇ ਪਏ ਨੇ,
ਤੇਰੇ ਲਈ ਮਰ ਸਕਦਾ ਤੇ ਖੁਦ ਨੂੰ ਢਾ ਸਕਦਾ।
ਤੇਰੀ ਨਜ਼ਮਾਂ ਗ਼ਜ਼ਲਾਂ ਵਾਲੀ ਡਾਇਰੀ ਖੋਲੀ ਏ,
ਤੇਰੇ ਸਨਮੁੱਖ ਹੋ ਗੀਤ ਕਵਿਤਾਵਾਂ ਗਾ ਸਕਦਾ ।
ਸਾਬਰੀ ਸੱਜਰੇ ਸੁਨੇਹੇ ਸਰਘੀ ਵੇਲੇ ਖਾਮੋਸ਼ ਏ,
ਖ਼ਤ ਵੇਖ ਲਿਖਕੇ ਜੇ ਅੱਜ ਉਹ ਏਥੇ ਆ ਸਕਦਾ।