ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥

ਮੀਂਹ ਏਨਾਂ ਨੀਂ ਪਿਆ ਸੀ ਜਿੰਨਾਂ ਡੋਬ ਤਾਂ ਪੰਜਾਬ!

ਢਹਿਗੇ ਆਲ੍ਹਣੇ ਅਸਾਂ ਦੇ ਹੋਈਆਂ ਫਸਲਾਂ ਖਰਾਬ!

ਦੋਂਹੀ ਤਿੰਨੀ ਸਾਲੀਂ ਸਾਡੇ ਹਿੱਸੇ ਆਂਵਦਾ ਉਜਾੜਾ!

ਕਦੀਂ ਘੱਗਰ ਨੂੰ ਕਦੀ ਪੈ ਜੇ ਸਤਲੁਜ ਪਾੜਾ!

ਸਾਡੇ ਵੱਟੇ ਗਏ ਨੇ ਮੁੱਲ ਸਾਡੇ ਪੱਲੇ ਪਈਆਂ ਹਾਰਾਂ॥

ਤੈਨੂੰ ਕਾਸਤੋਂ ਪੰਜਾਬ ਸਿੰਹਾ ਪੈਦੀਆਂ ਨੇ ਮਾਰਾਂ॥

ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥

ਕਦੇ ਪਾਣੀਆਂ 'ਚ ਡੋਬੇ ਕਦੇ ਨਸ਼ਿਆਂ 'ਚ ਮਾਰੇਂ!

ਕਦੇ ਵੱਢ ਕੇ ਤੂੰ ਚੂੰਡੀ ਸਾਡੀ ਗੈਰਤ ਵੰਗਾਰੇ!

ਕਈ ਸੁੱਕੀਆਂ ਨੇ ਨਹਿਰਾਂ ਕਈ ਟੁੱਟ ਗਏ ਨੇ ਬੰਨ੍ਹ!

ਵਾਹ ਤੇਰੀਆਂ ਸਕੀਮਾਂ ਨੂੰ ਨੀਂ ਗਏ ਅਸੀਂ ਮੰਨ!

ਸਾਡਾ ਰੱਜਕੇ ਉਜਾੜਾ ਕੀਤਾ ਵੱਡਿਆਂ ਗਦਾਰਾਂ॥

ਤੈਨੂੰ ਕਾਸਤੋਂ ਪੰਜਾਬ ਸਿੰਹਾ ਪੈਦੀਆਂ ਨੇ ਮਾਰਾਂ॥

ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥

ਜਿੰਨਾਂ ਸਾਥੋਂ ਲਿਆ ਪਾਣੀ ਕਦੇ ਆਨੇ ਤੇ ਬਹਾਨੇ!

ਸਾਨੂੰ ਡੋਬਕੇ ਉਹ ਆਪ ਬੈਠੇ ਰੜੇ ਹੀ ਮੈਦਾਨੇ!

ਕੀਤੀ ਜਿੰਨਾਂ ਦੀ ਮਦਾਦ ਉਹੀ ਯਾਰ ਬਣੇ ਮਾਰੂ!

ਅਸੀਂ ਜਿੰਨਾਂ ਨੂੰ ਖਵਾਇਆ ਉਹੋ ਸਾਡੇ ਉੱਤੇ ਭਾਰੂ!

ਅਸੀਂ ਪੱਠੇ ਪਾਈਏ ਤੁਸੀ ਲੈਜੋ ਚੋਕੇ ਤੇ ਧਾਰਾਂ॥

ਤੈਨੂੰ ਕਾਸਤੋਂ ਪੰਜਾਬ ਸਿੰਹਾ ਪੈਦੀਆਂ ਨੇ ਮਾਰਾਂ॥

ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥

ਜਿਹਨੂੰ ਰੁੜਦੇ ਹੋਏ ਨੂੰ ਦਿੱਤੇ ਆਪਣੇ ਸੀ ਕੰਦੇ!

ਉਹੀ ਰੋੜਨਾਂ ਚਾਹੁੰਦੇ ਨੇ ਸਾਨੂੰ ਗੁਣਚੋਦ ਬੰਦੇ!

ਅੱਜ ਉੱਠੇ ਕੀ ਉਹ ਭੋਰਾ ਸਾਡੇ ਭੁੱਲੇ ਅਹਿਸਾਨ!

ਅੱਖਾਂ ਕੱਡਦੇ ਨੇ ਸਾਨੂੰ ਦਿੰਦੇ ਪੁੱਠੇ ਜਿਹੇ ਬਿਆਨ!

‘ਸੱਤਾ ਫਰੀਦ ਸਰਾਈਆ’ ਲਿਖ ਕਰਦਾ ਵਿਚਾਰਾਂ॥

ਤੈਨੂੰ ਕਾਸਤੋਂ ਪੰਜਾਬ ਸਿੰਹਾ ਪੈਦੀਆਂ ਨੇ ਮਾਰਾਂ॥

ਤੇਰੇ ਨਾਲ ਤੇਰੇ ਆਪਣੇ ਹੀ ਕੱਢ ਜਾਂਦੇ ਖਾਰਾਂ॥

📝 ਸੋਧ ਲਈ ਭੇਜੋ