ਤੇਰੇ ਨਾਲ ਹੈ ਸਾਰਾ ਮੌਸਮ

ਤੇਰੇ ਨਾਲ ਹੈ ਸਾਰਾ ਮੌਸਮ 

ਤੇਰੇ ਬਾਅਦ ਵਿਚਾਰਾ ਮੌਸਮ

ਲੈ ਗਿਆ ਨਾਲ ਬਹਾਰਾਂ ਆਪਣੇ 

ਸਾਨੂੰ ਲਾ ਗਿਆ ਲਾਰਾ ਮੌਸਮ

ਫੁੱਲ ਖਿੜਨਗੇ ਲਗਰਾਂ ਉੱਤੇ 

ਕੀਤਾ ਅੱਜ ਇਸ਼ਾਰਾ ਮੌਸਮ

ਉਹ ਮੌਸਮ ਨੂੰ ਵੇਖ ਰਿਹਾ ਏ 

ਤਾਂ ਹੋਇਆ ਪਿਆਰਾ ਮੌਸਮ

ਯਾਦ ਤੇਰੀ ਦਾ ਚੜ੍ਹਿਆ ਬੱਦਲ 

ਅੱਖ ਦਾ ਹੋਇਆ ਖਾਰਾ ਮੌਸਮ

'ਅਰਸ਼ਦ' ਮੇਰੀ ਗੱਲ ਨਹੀਂ ਮੰਨਦਾ 

ਹੋਇਆ ਅਵਾਰਾ ਮੌਸਮ

📝 ਸੋਧ ਲਈ ਭੇਜੋ