ਤੇਰੇ ਨਾਲ ਜੀਣਾ

ਚਾਹੁੰਦੀ ਹਾਂ ਤੇਰੇ ਨਾਲ ਜੀਣਾ  

ਪਰ ਇਹ ਕਿਵੇਂ ਸੰਭਵ ਹੋਵੇ  

ਧੂੜ ਬਣ ਜਾਵਾਂ 

 ਤੇਰੇ ਕਦਮਾਂ ਦੇ ਨਾਲ  

ਤੇਰੀ ਹਮਕਦਮ ਬਣ ਜਾਵਾਂ  

ਪਰ ਧੂੜ ਤਾਂ ਤੂੰ ਲਾਹ ਸੁੱਟੇਗਾ  

ਪਾਣੀ ਨਾਲ  

ਪਾਣੀ ਬਣ ਜਾਵਾਂ  

ਕਹਿੰਦੇ ਮਨੁੱਖ ਪਾਣੀ ਤੋਂ ਬਿਨਾ ਨਹੀਂ ਜੀਅ ਸਕਦਾ  

ਪਰ ਕਦੀ ਗਰਮ ਤੇ ਕਦੀ ਸਰਦ ਹੋ ਕੇ  

ਤੈਥੋਂ ਫੇਰ ਦੂਰ ਹੋ ਜਾਵਾਂਗੀ  

ਕਿਉਂ ਨਾ ਹਵਾ ਬਣ ਜਾਵਾਂ  

ਤੇਰੇ ਸਾਹਾਂ ਵਿੱਚ ਘੁਲ ਜਾਵਾਂ  

ਪਰ ਕਹਿੰਦੇ ਹਵਾ ਅੰਦਰ  ਲਈ ਜਾਂਦੀ ਅਤੇ ਬਾਹਰ ਵੀ ਕੱਢੀ ਜਾਂਦੀ 

ਨਹੀਂ  

ਨਾ ਧੂੜ ਨਾ ਪਾਣੀ ਨਾ ਹਵਾ  

ਮੈਂ ਬਣਾਂਗੀ 

ਤੇਰਾ ਖ਼ਿਆਲ

ਤੇਰਾ ਖ਼ੁਆਬ  

ਜੋ ਹਰ ਵੇਲੇ ਤੇਰੇ ਜ਼ਿਹਨ ਵਿੱਚ ਰਹੇਗਾ

📝 ਸੋਧ ਲਈ ਭੇਜੋ