ਤੇਰੇ ਵਰਗੇ ਤਾਰੇ ਤਾਂ ਨਹੀਂ

ਤੇਰੇ ਵਰਗੇ ਤਾਰੇ ਤਾਂ ਨਹੀਂ

ਮੇਰੇ ਵਰਗੇ ਸਾਰੇ ਤਾਂ ਨਹੀਂ

ਤੈਨੂੰ ਮੈਂ ਛੱਡ ਨਹੀਂ ਸਕਦਾ

ਤੇਰੇ ਕਿਤੇ ਲਾਰੇ ਤਾਂ ਨਹੀਂ,

ਜਾਤ ਪਾਤ ਤੂੰ ਮੈਨੂੰ ਪੁੱਛਨੈ

ਵੇਖ ਕੇ ਕੱਚੇ ਢਾਰੇ ਤਾਂ ਨਹੀਂ,

ਲੜਾਈ ਝਗੜਾ ਛੱਡ ਵੀ ਦੇ

ਏਹਦਾ ਹੋਣੇ ਗੁਜਾਰੇ ਤਾਂ ਨਹੀਂ

ਜੇ ਉਹ ਆਖੇ ਜਿੱਤ ਯਕੀਨੀ

ਅਸੀਂ ਵੀ ਹਜੇ ਹਾਰੇ ਤਾਂ ਨਹੀ,

ਆਜਾ ਰੱਬ ਦਾ ਪਤਾ ਜਾਣੀਏ

ਵੱਸੇ ਬਲਖ਼ ਬੁਖਾਰੇ ਤਾਂ ਨਹੀਂ

📝 ਸੋਧ ਲਈ ਭੇਜੋ