ਤੇਰੀ ਚੁੰਨੀ

ਹੋ ਸਾਡਾ ਇਕ ਇਕ ਦਿਨ ਚੜ੍ਹੇ ਯਾਦ ਤੇਰੀ ਵਿੱਚ,

ਲੰਘੇ ਹੌਂਕਿਆਂ 'ਚ ਭਿੱਜੀ ਹੋਈ ਸ਼ਾਮ ਵੇ,

ਜਿਹੜੇ ਅੱਧੀਆਂ ਰਾਤਾਂ ਨੂੰ ਮੈਂ ਹਵਾਵਾਂ ਪੈਗਾਮ ਲਿਖਾਂ,

ਓਹਨਾ ਉੱਤੇ ਤੇਰਾ ਬਸ ਨਾਮ ਵੇ।

ਹੋ ਕਦੇ-੨ ਚਿੱਤ ਕਰੇ ਤਾਰਿਆਂ ਨੂੰ ਤੋੜ,

ਦੇਵਾਂ ਤੇਰਿਆਂ ਮੈਂ ਰਾਹਾਂ 'ਚ ਸਜਾ,

ਕਦੋਂ ਤੇਰੀ ਚੁੰਨੀ ਮੇਰੀ ਪੱਗ ਨਾਲ ਮਿਲੂ,

ਸਾਨੂੰ ਚੜ੍ਹਿਆ ਇਹ ਰਹਿੰਦਾ ਚੰਨੋ ਚਾਅ।

ਰੁੱਖਾਂ ਦਿਆਂ ਪੱਤਿਆਂ ਨਾਲ ਗੱਲਾਂ ਰਹਾਂ ਕਰਦਾ ਮੈਂ,

ਜਦੋਂ ਕਿਤੇ ਆਉਂਦੀ ਤੇਰੀ ਯਾਦ ਵੇ,

ਹੀਰਿਆਂ ਤੋਂ ਮਹਿੰਗਾ ਜੀਹਦਾ ਮੁੱਲ ਨਾ ਸੀ ਪੈਂਦਾ,

ਤੇਰੇ ਹਾਸਿਆਂ ਨੇ ਕੀਤਾ ਬਰਬਾਦ ਵੇ,

ਅੰਬਰਾਂ ਦਾ ਚੰਨ ਯਾਰਾ ਹੋਰ ਗੂੜ੍ਹਾ ਹੋ ਜਾਂਦਾ,

ਜਦੋਂ ਪਵਾਂ ਤੇਰੇ ਪਿੰਡ ਵਾਲੇ ਰਾਹ,

ਕਦੋਂ ਤੇਰੀ ਚੁੰਨੀ ਮੇਰੀ ਪੱਗ ਨਾਲ ਮਿਲੂ,

ਸਾਨੂੰ ਚੜ੍ਹਿਆ ਇਹ ਰਹਿੰਦਾ ਚੰਨੋ ਚਾਅ।

ਲੋਕਾਂ ਲਈ ਤਾਂ ਦਿਨ ਚੜ੍ਹੇ ਸੂਰਜਾਂ ਦੇ ਨਾਲ,

ਸਾਡਾ ਚੜ੍ਹਦਾ ਯਾਰਾ ਤੈਨੂੰ ਵੇਖ ਵੇ,

ਸਾਰੇ ਮੰਗਦੇ ਦੁਆਵਾਂ ਜਾਕੇ ਮੰਦਿਰ ਮਸੀਤੀਂ,

ਅਸੀਂ ਤੇਰਿਆ ਦਰਾਂ 'ਚ ਮੱਥਾ ਟੇਕਦੇ।

ਰੱਬਾ ਕਿਹੜੀ ਗੱਲੋਂ ਸਾਡਾ ਮੇਲ ਨਹੀਓਂ ਹੁੰਦਾ,

ਦੇਵੇਂ ਪੱਥਰਾਂ ਚੋ ਘਾਹ ਤੂੰ ਉਗਾਅ।

ਕਦੋਂ ਤੇਰੀ ਚੁੰਨੀ ਮੇਰੀ ਪੱਗ ਨਾਲ ਮਿਲੂ,

ਸਾਨੂੰ ਚੜ੍ਹਿਆ ਰਹਿੰਦਾ ਚੰਨੋ ਚਾਅ।

ਉਹ ਨੱਚਦੇ ਫ਼ਰੀਦਕੋਟ ਪੁਜੂਗੀ ਬਰਾਤ,

ਵਿੱਚ ਬੈਠੇ ਹੋਈਏ ਫੁੱਲਾਂ ਵਾਲੀ ਕਾਰ ਦੇ,

ਹੋ ਚਾਂਦੀ ਵਾਲੀ ਗੜਵੀ ਤੇ ਖੰਮ੍ਹਣੀ ਜੀ ਬੰਨ੍ਹ,

ਬੇਬੇ ਪੀਂਦੀ ਹੋਵੇ ਸਾਥੋਂ ਪਾਣੀ ਵਾਰ ਵੇ,

ਲਿਖ ਲਿਖ ਗੀਤ ਬੱਸ ਤੇਰੇ ਲਈ ਮੈਂ ਗਾਉਣੇ

ਵੇਖੀਂ ਚੱਲੂ ਤੇਰੇ ਰਾਜਨ ਦਾ ਨਾਂ

ਕਦੋ ਤੇਰੀ ਚੁੰਨੀ ਮੇਰੀ ਪੱਗ ਨਾਲ ਮਿਲੂ,

ਸਾਨੂੰ ਚੜ੍ਹਿਆ ਰਹਿੰਦਾ ਚੰਨੋ ਚਾਅ।

📝 ਸੋਧ ਲਈ ਭੇਜੋ