ਤੇਰੀ ਗੱਲ ਕਰਨੀ ਹੈ ਗਹਿਰਿਆ ਵੇ,
ਬਾਬਾ ਮੋਤੀ ਰਾਮ ਮਹਿਰਿਆ ਵੇ।
ਕਿੱਡਾ ਤਕੜਾ ਜਿਗਰਾ ਤੇਰਾ ਵੇ,
ਤੂੰ ਭਾਗ ਕੀਤੇ ਕਿੰਨੇ ਚੰਗੇ ਸੀ।
ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ।
ਤੇਰੇ ਗੜਵੇ ਦੀ ਕੀ ਸਿਫ਼ਤ ਕਰਾਂ,
ਮੱਝ ਚੋਵਾਂ ਤੇ ਨਾਲ਼ ਦੁੱਧ ਭਰਾਂ।
ਗਲ਼ ਫੁੱਲਾਂ ਬੰਨ੍ਹ ਦਿਆਂ ਸਿਹਰਾ ਵੇ,
ਤੂੰ ਭਾਗ ਕਿੰਨੇ ਕੀਤੇ ਚੰਗੇ ਸੀ।
ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ।
ਕੁਝ ਦਮੜੇ ਦੇ ਖ਼ਰੀਦ ਲਏ,
ਜਿਹੜੇ ਮਾਂ ਬੱਚਿਆਂ ’ਤੇ ਦੀਦ ਪਏ।
ਤੇਰੀ ਕਿਰਤ ਨੂੰ ਸਿਜਦਾ ਮੇਰਾ ਵੇ,
ਤੂੰ ਭਾਗ ਕੀਤੇ ਕਿੰਨੇ ਚੰਗੇ ਸੀ।
ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ।
ਕਰਾਂ ਗੱਲ ਤੇਰੇ ਗਲਾਸਾਂ ਦੀ,
ਜੋ ਪਿਆਸ ਮਿਟਾਉਣ ਪਿਆਸਿਆਂ ਦੀ।
ਭੁੱਖੇ ਲਾਲ ਲੈ ਜਾਣਾ ਸੀ ਵੈਰੀਆਂ ਵੇ,
ਤੂੰ ਭਾਗ ਕੀਤੇ ਕਿੰਨੇ ਚੰਗੇ ਸੀ।
ਜੋ ਮਾਂ ਗੁਜਰੀ ਕੋਲ ਠਹਿਰਿਆ ਵੇ।
ਉਹ ਗਾਂ ਵੀ ਆਏ ਖ਼ਿਆਲਾਂ ਜੀ,
ਵੱਛੇ ਦਾ ਦੁੱਧ ਦੇ ’ਤਾ ਜਿਸ ਲਾਲਾਂ ਲਈ।
ਚੋਣ ਦਿੱਤਾ ਤਨ ਨਾ ਵਿਹਰਿਆ ਵੇ,
ਤੂੰ ਭਾਗ ਕੀਤੇ ਕਿੰਨੇ ਚੰਗੇ ਸੀ।
ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ।
ਸਾਡੇ ਅੱਥਰੂ ਦਿਨ ਤੇ ਰਾਤ ਵੇ,
ਨਿੱਤ ਕਰਦੇ ਨੇ ਵਿਰਲਾਪ ਵੇ।
ਪੋਹ ਜ਼ਖ਼ਮਾਂ ਛਿਕੜਾ ਉਤਾਰਿਆ ਵੇ,
ਸਿੱਖ ਕੌਮ ਤੇਰੇ ਬਲਿਹਾਰ ਜਾਊ।
ਜੋ ਮਾਂ ਗੁਜਰੀ ਕੋਲ਼ ਠਹਿਰਿਆ ਵੇ।