ਤੇਰੀ ਖਾਤਰਦਾਰੀ ਪਿੱਛੇ

ਤੇਰੀ ਖਾਤਰਦਾਰੀ ਪਿੱਛੇ,

ਹਾਂ ਮੁਹੱਬਤ ਸਾਰੀ ਪਿੱਛੇ,

ਮਰਨਾ ਕਾਤੋਂ ਪੈ ਜਾਂਦਾ

ਸੱਜਣਾਂ ਬੋਝੇ ਭਾਰੀ ਪਿੱਛੇ,

ਸਵਾਰਥ ਲੁਕਿਆ ਹੁੰਦਾ ਹੈ

ਕੁਝ ਦਿਨਾਂ ਦੀ ਯਾਰੀ ਪਿੱਛੇ,

ਬਾਬੁਲ ਨੀਵੀ ਪਾ ਖੜੋਤਾ

ਆਪਣੀ ਧੀ ਵਿਚਾਰੀ ਪਿੱਛੇ,

ਜਿਸਮ ਦਾਗੀ ਕਰ ਗਿਆ ਮੇਰਾ

ਮੁਹੱਬਤਾਂ ਵਾਲੀ ਬਾਰੀ ਪਿੱਛੇ,

ਚੌਂਕ ਵਿਚ ਮਜ਼ਦੂਰ ਖੜੇ ਨੇ

ਘਰ ਦੀ ਜਿੰਮੇਵਾਰੀ ਪਿੱਛੇ,

ਜਾਨ ਨਹੀਂ ਦਿੱਤੀ ਜਾ ਸਕਦੀ

ਐਵੇਂ ਹਾਰੀ ਸਾਰੀ ਪਿੱਛੇ

📝 ਸੋਧ ਲਈ ਭੇਜੋ