ਤੇਰੀ ਖ਼ਾਤਿਰ ਮੈਂ ਸਾਲਾਂ ਨੂੰ
ਕਰਨਾ ਚਹਾਂ ਜਵਾਨੀ,
ਕਾਸ਼, ਸਮੁੰਦਰ-ਹਸਤੀ ਬਣ ਜਾਏ
ਹੁਸਨ ਦਾ ਤੁਬਕਾ ਪਾਣੀ ;
ਜਗ-ਜੀਵਨ ਦੀ ਸਾਰੀ ਧੜਕਣ
ਇਕ ਪਲ ਤੜਪ ਵਿਖਾਵੇ,
ਉਮਰ-ਸ਼ਮ੍ਹਾਂ ਇਕ ਦਏ ਭਮਾਕਾ,
ਫਿਰ ਭਾਵੇਂ ਬੁਝ ਜਾਵੇ ;
ਇਕ ਵਾਰੀ ਦਿਲ ਵਿਚ ਦਰਦ ਵਸਾ ਕੇ,
ਪਾਟ ਪਵੇ ਇਹ ਸੀਨਾ,
ਮਹਾ-ਉਮਰ ਦਾ ਇਕ ਪਲ ਕਾਫ਼ੀ,
ਕੀ ਵਰ੍ਹਿਆਂ ਦਾ ਜੀਣਾ !