ਤੇਰੀ ਕਿੱਥੇ ਮੈਂ ਕੱਲ ਤਸਵੀਰ

ਤੇਰੀ ਕਿੱਥੇ ਮੈਂ ਕੱਲ ਤਸਵੀਰ ਦੇਖੀ

ਕਲੇਜੇ ਅਪਣੇ ਜਿਉਂ ਸ਼ਮਸ਼ੀਰ ਦੇਖੀ

ਮੈਂ ਅੱਖਾਂ ਮੀਟ ਕੇ ਆਪੇ ਨੂੰ ਤੱਕਿਆ

ਤਾਂ ਅਪਣੇ ਗਿਰਦ ਸੌ ਜ਼ੰਜੀਰ ਦੇਖੀ

ਲਿਖੀ ਇਕ ਰਾਤ ਉੱਤੇ ਸਾਨਗੀ ਨੇ

ਮੈਂ ਜਗਦੀ ਜਾਮਨੀ ਤਹਿਰੀਰ ਦੇਖੀ

ਮੈਂ ਏਨਾ ਨੇੜਿਓਂ ਪਾਣੀ ਨੂੰ ਤੱਕਿਆ

ਕਿ ਹਰ ਕਤਰੇ ਦੇ ਦਿਲ 'ਚ ਲਕੀਰ ਦੇਖੀ

ਮਿਲਿਆ ਗੀਤ ਸ਼ਬਦ ਖਿਆਲ ਕੋਈ

ਕਿਸੇ ਖੰਜ਼ਰ ਨੇ ਛਾਤੀ ਚੀਰ ਦੇਖੀ

ਜਦੋਂ ਦਾ ਨੇੜਿਓਂ ਤੱਕਿਆ ਮੈਂ ਖੁਦ ਨੂੰ

ਮੈਂ ਕੁਲ ਖਲਕਤ ਹੀ ਬੇ-ਤਕਸੀਰ ਦੇਖੀ

ਨਵੇਂ ਦੁੱਖ ਵਿਚ ਪੁਰਾਣੇ ਲਫਜ਼ ਤੜਪੇ

ਨਵੇਂ ਵਾਕਾਂ ਦੀ ਇਉਂ ਤਾਮੀਰ ਦੇਖੀ

📝 ਸੋਧ ਲਈ ਭੇਜੋ