ਤੇਰੀ ਮੈਂ ਇਬਾਦਤ ਕਰਾਂ

ਤੇਰੀ ਮੈਂ ਇਬਾਦਤ ਕਰਾਂ,

ਤੇ ਵਾਰੀ ਵਾਰੀ ਲੱਖ ਵਾਰ ਜਾਵਾਂ।

ਵੇ ਤੈਨੂੰ ਮੈਂ ਖ਼ੁਦਾ ਮੰਨਿਆ,

ਜੇ ਨਾ ਵੇਖਾਂ ਤਾਂ ਮਰ ਜਾਵਾਂ।

ਇੱਕ ਦੁਨੀਆਂ ਮਾਰੇ ਤਾਹਨੇ ਮੈਨੂੰ,

ਆਖਾਂ ਕੰਜਰੀ ਤੇਰੇ ਦਰ ਦੀ ਆਂ।

ਲੱਖ ਆਖਿਆ ਨਾ ਤੂੰ ਮੁੜ੍ਹ ਆਇਆ,

ਤਾਂ ਹੀ ਪਲ ਪਲ ਸੱਜਣਾ ਮਰਦੀ ਆਂ।

ਵੇ ਛੇਤੀ ਜਾ ਤੇਰੇ ਰਾਹ 'ਚ ਖੜ੍ਹੀ,

ਤੈਨੂੰ ਉਡੀਕ ਥੱਕ ਗਈਆਂ ਨੇ ਅੱਖੀਆਂ।

ਹੱਥੀਂ ਕੁੱਟ ਚੂਰੀ ਖਵਾਂਵਾਂਗੀ,

ਤੈਨੂੰ ਸਾਰੀ ਰਾਤ ਝੱਲੂੰ ਮੈਂ ਪੱਖੀਆਂ।

ਦਿਲ ਤੇਰੇ ਨਾਮ ਸਾਰੀ ਖੁਦਾਈ ਤੇਰੇ ਨਾਮ,

ਮੇਰਾ ਹਰ ਇੱਕ ਸਾਹ ਤੇਰੇ ਨਾਲ ਵੇ।

ਲਾਰਿਆਂ ਵਿੱਚ ਤੂੰ ਰੱਖ ਦਿੱਤਾ ਮੈਨੂੰ,

ਜ਼ਿੰਦਗੀ 'ਚ ਆਇਆ ਨਾ ਲੰਘਗੇ ਕਈ ਸਾਲ ਵੇ।

ਸ਼ੈਰੀ ਬੇ-ਕਦਰਾ ਨਾ ਤੂੰ ਕਦਰ ਪਾਈ,

ਮੇਰੀ ਜ਼ਿੰਦਗੀ ਕਰ ਗਇਓਂ ਭੂਚਾਲ ਵੇ।

ਨਾ ਕਿਸੇ ਮੇਰਾ ਦਰਦ ਵੰਡਾਇਆ,

ਲੋਕੀਂ ਵੇਖ ਵੇਖ ਹੱਸਦੇ ਮੇਰਾ ਹਾਲ ਵੇ।

ਜੇ ਮਿਲਣਾ ਹੀ ਨਹੀਂ ਸੀ ਤੂੰ ਮੈਨੂੰ,

ਫੇਰ ਸੁਪਨਾ ਕਿਉਂ ਤੂੰ ਦਿਖਾ ਗਿਆ।

ਲਿਖ ਹਾਲ ਮੇਰਾ ਕਲਮ ਹੱਸੀ,

ਪਰ ਕਾਗਜ਼ ਨੂੰ ਰੋਣਾ ਗਿਆ।

📝 ਸੋਧ ਲਈ ਭੇਜੋ