ਤੁਰੇ ਵੇਖ ਟਿੱਬਿਆਂ ਚੋ' ਆਉਦੇ ਫੋਰਡ ਮਾਰਦੇ ਬੜਕਾਂ!
ਇਹ ਭੋਲੇ ਸ਼ਕਲਾਂ ਤੋਂ ਤੇਰੀਆਂ ਕੱਡ ਦੇਣਗੇ ਰੜਕਾਂ!
ਚੰਦ ਨਵਾਂ ਚਾੜਾਂਵੇਗੀ ਮੇਰੀ ਫਰਕ ਰਹੀ ਅੱਖ ਖੱਬੀ!
ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!
ਕੀ ਦਰਦ ਕਿਸਾਨਾਂ ਦਾ ਭੈੜੇ ਚਾਹ ਵਾਲਾ ਕੀ ਜਾਨਣ!
ਅੰਨ੍ਹ ਪੜੇ ਵੀ ਕੁਰਸੀ ਦਾ ਏਥੇ ਖੂਬ ਨਜ਼ਾਰਾ ਮਾਨਣ!
ਯਾਰੋ ਜੰਗਲ ਸਾੜ ਦਿੰਦੀ ਫੜਾਈ ਬਾਂਦਰ ਦੇ ਹੱਥ ਡੱਬੀ!
ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!
ਗੋਡੇ ਟੇਕਣੇ ਪੈਣੇ ਨੇ ਚਾਹੇ ਅੱਜ ਟੇਕ ਚਾਹੇ ਭਲਕੇ!
ਤੈਨੂੰ ਧੂੜ ਚਟਾਵਣਗੇ ਏਹੇ ਅੜਬ ਪੰਜਾਬੀ ਰਲਕੇ!
ਪੁੱਛ ਵੱਡੇ ਵਡੇਰਿਆਂ ਤੋਂ ਇਹ ਨਈ ਗੋਲਦੇ ਕੱਤੀ ਛੱਬੀ।
ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!
ਤੁਰ ਉਹ ਵੀ ਏਥੋ ਗਏ ਤੇਰੇ ਨਾਦਰ ਤੇ ਅਬਦਾਲੀ!
ਇਹ ਪਾਂਧੀ ਨਾਨਕ ਦੇ ਸੱਚੇ ਕਿਰਤੀ ਤੇ ਸੱਚੇ ਹਾਲੀ!
ਇਹ ਧੂੜਾਂ ਪੁੱਟ ਦਿੰਦੇ ਲਾਉਦੇ ਨੀਲੇ ਨੂੰ ਜਦ ਪੱਬੀ!
ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!
ਸੁਣ ਬੜਕ ਸ਼ੇਰ ਦੀ ਨੂੰ ਜਾਦੀ ਕੰਬ ਇਆ ਕੁੱਲ ਲੋਕਾਈ!
ਕਈ ਵਾਰੀ ਪਹਿਲਾਂ ਵੀ ਅਸੀਂ ਇਹ ਦਿੱਲੀ ਖੂੰਜ਼ੇ ਲਾਈ!
ਫੂਲਾ ਸਿੰਘ ਅਕਾਲੀ ਦੀ ਕਦੇ ਨਈ ਜੰਗੀ ਸੈਨਾਂ ਦੱਬੀ!
ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!
ਇਹ ਕਿਸੇ ਦਬਾ ਹੇਠਾ ਕਦੇ ਨੀਂ ਦੱਬਿਆ ਦੱਬਦੇ ਦਿੱਲੀਏ!
ਇਹ ਸ਼ੇਰ ਪੰਜਾਬੀ ਨੇ ਕੱਡਦੇ ਭਰਮ ਦਿਲਾਂ ਚੋ' ਬਿੱਲੀਏ!
ਇਹ ਜਿਧਰ ਤੁਰ ਪੈਦੇ ਧੁਰ ਤੋਂ ਮੇਹਰ ਵਰਤੀ ਰੱਬੀ!
ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!
ਹੁਣ ਕਈ ਸਟੇਟਾਂ ਨਾਲ ਸਾਡੀ ਬਣ ਗਈ ਗੂੜੀ ਯਾਰੀ!
ਤੂੰ ਬੁੜਕ-ਬੁੜਕ ਉੱਠਦੀ ਸਾਡਾ ਕੱਠ ਵੇਖਕੇ ਭਾਰੀ!
ਭਾਈਆਂ ਦੀ ਇਕੱਤਰਤਾ ਕਮਲੀਏ ਤੈਨੂੰ ਕਿਉਂ ਨਾਂ ਫੱਬੀ!
ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!
ਇਸ ਲਾਲ ਕਿਲ੍ਹੇ ਉੱਤੇ ਝੁਲਾਉਣਾ ਫਿਰ ਤੋਂ ਕੇਸਰੀ ਝੰਡਾ!
ਅਸੀਂ ਫੇਲ ਕਰ ਦਿਆਂਗੇ ਫਰੀਦ ਸਰਾਈਆਂ ਲੁੱਚਾ ਫੰਡਾ!
ਇਹ ਝੱਟ ਮਰੋੜ ਦਿੰਦੇ "ਸੱਤਿਆ" ਤੰਨ ਦੀ ਹੱਡੀ ਗੱਬੀ!
ਤੇਰੀ ਨੀਂਦ ਉਡਾ ਦਊਗੀ ਦਿੱਲੀਏ ਕੌਂਮ ਬੜੀ ਏ ਕੱਬੀ!