ਥਾਂ ਥਾਂ ਫਿਰੀਆਂ ਕਾਰਾਂ ਐਵੇਂ ਭੌਂਕਦੀਆਂ

ਥਾਂ ਥਾਂ ਫਿਰੀਆਂ ਕਾਰਾਂ ਐਵੇਂ ਭੌਂਕਦੀਆਂ 

ਵਰ੍ਹਿਆਂ ਤੋਂ ਤਲਵਾਰਾਂ ਐਵੇਂ ਭੌਂਕਦੀਆਂ

ਕਿਸੇ ਨੇ ਨਾ ਦੁੱਖ ਵੰਡਾਇਆ ਮਾੜੇ ਦਾ 

ਰਹੀਆਂ ਸਭ ਸਰਕਾਰਾਂ ਐਵੇਂ ਭੌਂਕਦੀਆਂ

ਜਿਹੜੇ ਦਿਨ ਮੈਂ ਮੂੰਹ ਨਾ ਲਾਇਆ ਇਹਨਾਂ ਨੂੰ

ਗਈਆਂ ਫਿਰ ਬਹਾਰਾਂ ਐਵੇਂ ਭੌਂਕਦੀਆਂ

ਮੈਂ ਦੀਵਾਰਾਂ ਓਹਲੇ ਲੁਕ ਲੁਕ ਰੋਇਆ ਨਈਂ 

ਪਈਆਂ ਨੇ ਦੀਵਾਰਾਂ ਐਵੇਂ ਭੌਂਕਦੀਆਂ

ਦਿਲ ਨਈਂ ਮੰਨਦਾ ਤੋੜੇ ਨੇ ਦਿਲ ਸੱਜਣਾਂ ਨੇ 

ਦਿਲ ਦੀਆਂ ਨੇ ਤਾਰਾਂ ਐਵੇਂ ਭੌਂਕਦੀਆਂ

ਮੈਂ ਉਹ ਕੂੰਜ ਆਂ ਜਿਹੜੀ ਵਿਛੜ ਗਈ ਤੇ ਫਿਰ 

ਫਿਰਨਗੀਆਂ ਇਹ ਡਾਰਾਂ ਐਵੇਂ ਭੌਂਕਦੀਆਂ

📝 ਸੋਧ ਲਈ ਭੇਜੋ