ਥਲਾਂ ਵਿਚ ਡੁੱਬ ਡਈਆਂ ਜੋ ਸਦਾਵਾਂ ਕੌਣ ਵੇਖੇਗਾ

ਥਲਾਂ ਵਿਚ ਡੁੱਬ ਡਈਆਂ ਜੋ ਸਦਾਵਾਂ ਕੌਣ ਵੇਖੇਗਾ

ਤੇ ਅੱਜ ਮਹੀਂਵਾਲ ਦੀ ਖ਼ਾਤਰ ਝਨਾਵਾਂ ਕੌਣ ਵੇਖੇਗਾ

ਬਰੂਹਾਂ ਵਿੱਚ ਡੂੰਘੀ ਸ਼ਾਮ ਤੀਕਰ ਕੌਣ ਬੈਠੇਗਾ,

ਮੁਹੱਬਤ ਦੇ ਲਈ ਲੱਖਾਂ ਬਲਾਵਾਂ ਕੌਣ ਵੇਖੇਗਾ

ਜੇ ਹਰਫ਼ਾਂ ਨਾਲ ਬਣਾਈਆਂ ਲੋਕ ਨਾ ਵੇਖਣ,

ਖ਼ਿਆਲਾਂ ਦੇ ਪਰੀ ਖ਼ਾਨੇ ਸਜਾਵਾਂ ਕੌਣ ਵੇਖੇਗਾ

ਮੈਂ ਚੁਪ ਕਰਕੇ ਚਲਾ ਜਾਵਾਂ ਜੇ ਤੇਰੇ ਸ਼ਹਿਰ ਦੇ ਵਿੱਚੋਂ,

ਭਲਕ ਨੂੰ ਤੇਰੀਆਂ ਸੱਜਣਾਂ ਅਦਾਵਾਂ ਕੌਣ ਵੇਖੇਗਾ ?

📝 ਸੋਧ ਲਈ ਭੇਜੋ