ਥੋੜਾ ਸਿੱਖੀਏ ਸੋਹਣਾ ਸਿੱਖੀਏ

ਥੋੜਾ ਸਿੱਖੀਏ ਸੋਹਣਾ ਸਿੱਖੀਏ,

ਇੱਕ ਦੂਜੇ  ਦੇ ਹੋਣਾ ਸਿੱਖੀਏ

ਛੱਡ ਵੈਰ ਵਿਰੋਧ ਮੋਹ ਮਾਇਆ,

ਪ੍ਰੇਮ ਪਿਆਰ ਪਾਉਣਾ ਸਿੱਖੀਏ।

ਸਦਾ ਨਹੀਂ ਰਹਿਣ ਬਸੇਰਾ ਏਥੇ,

ਆਓ ਗਲ ਨਾ ਲਾਉਣਾ ਸਿੱਖੀਏ।

ਇਹ ਜੱਗ ਚਾਰ ਦਿਨਾਂ ਦਾ ਮੇਲਾ,

ਗੀਤ ਖੁਸ਼ੀ ਦਾ ਗਾਉਣਾ ਸਿੱਖੀਏ।

📝 ਸੋਧ ਲਈ ਭੇਜੋ